ਬਿਆਸ ਨੇੜੇ ਪੁਲਿਸ ਨੇ ਕੀਤਾ ਇੱਕ ਹੋਰ ਐਨਕਾਊਂਟਰ!

ਬਿਆਸ ਨੇੜੇ ਪੁਲਿਸ ਨੇ ਕੀਤਾ ਇੱਕ ਹੋਰ ਐਨਕਾਊਂਟਰ!

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਆਉਂਦੇ ਪਿੰਡ ਸ਼ੇਰੋ ਬਾਗਾਂ ਦੇ ਵਿੱਚ ਪੁਲਿਸ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਥਿਤ ਮੁਲਜ਼ਮ ਬਿਸ਼ਮਬਰਜੀਤ ਸਿੰਘ ਨੂੰ ਪੁਲਿਸ ਨੇ ਇੱਕ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਸੋਲਨ ਤੋਂ ਗ੍ਰਿਫਤਾਰ ਕੀਤਾ ਸੀ।

ਇਸ ਤੋਂ ਬਾਅਦ ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਅੱਜ ਪਿੰਡ ਸ਼ੇਰੋ ਬਾਘਾ ਦੇ ਨੇੜੇ ਰਿਕਵਰੀ ‘ਤੇ ਲਈ ਲਿਆਂਦਾ ਗਿਆ ਸੀ, ਜਿੱਥੇ ਕੱਥਤੇ ਤੌਰ ਉੱਤੇ ਮੁਲਜਮ ਵੱਲੋਂ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜਵਾਬੀ ਕਾਰਵਾਈ ਕੀਤੀ ਗਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਕਤ ਪੁਲਿਸ ਮੁਕਾਬਲੇ ਦੌਰਾਨ ਕਥਿਤ ਮੁਲਜਮ ਵਿਸ਼ੰਬਰ ਜੀਤ ਸਿੰਘ ਅਤੇ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਹੈ ਜਿਨਾਂ ਨੂੰ ਅਲਾਈ ਦੇ ਲਈ ਪੁਲਿਸ ਵੱਲੋਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਲਿਆਂਦਾ ਗਿਆ ਹੈ।

ਫਿਲਹਾਲ ਥੋੜੀ ਦੇਰ ਤੱਕ ਡੀਆਈਜੀ ਬਾਡਰ ਰੇਂਜ ਸਤਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਰਹੇ ਹਨ।

ਦੱਸ ਦਈਏ ਕਿ ਥੋੜੀ ਜਿਹੀ ਦੇਰ ਤੱਕ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਸਬੰਧੀ ਮੁਕੰਮਲ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਵੇਗੀ।

error: Content is protected !!