ਹਿਮਾਚਲ ‘ਚ ਯਾਤਰਾ ‘ਤੇ ਗਏ ਪੰਜਾਬੀ ਨੌਜਵਾਨਾਂ ਨਾਲ ਗੁੰਡਾਗਰਦੀ, ਮੋਟਰਸਾਈਕਲਾਂ ਤੋਂ ਉਤਾਰੇ ਝੰਡੇ

ਹਿਮਾਚਲ ‘ਚ ਯਾਤਰਾ ‘ਤੇ ਗਏ ਪੰਜਾਬੀ ਨੌਜਵਾਨਾਂ ਨਾਲ ਗੁੰਡਾਗਰਦੀ, ਮੋਟਰਸਾਈਕਲਾਂ ਤੋਂ ਉਤਾਰੇ ਝੰਡੇ

 

ਕੁੱਲੂ (ਵੀਓਪੀ ਬਿਊਰੋ) Punjab, Himachal, news ਪਹਾੜਾਂ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਨਿਕਲੇ ਪੰਜਾਬੀ ਨੌਜਵਾਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਸਥਾਨਕ ਲੋਕਾਂ ਨੇ ਫਿਰ ਘੇਰ ਕੇ ਗੁੰਡਾਗਰਦੀ ਕੀਤੀ ਹੈ। ਨਵਾਂ ਮਾਮਲਾ ਸਾਹਮਣੇ ਆਇਆ ਹੈ ਕੁੱਲੂ ਤੋਂ ਜਿੱਥੇ ਸੜਕ ਕਿਨਾਰੇ ਕੁਝ ਹਿਮਾਚਲ ਦੇ ਲੋਕਾਂ ਨੇ ਪੰਜਾਬੀ ਨੌਜਵਾਨਾਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਮੋਟਰਸਾਈਕਲਾਂ ਉੱਤੇ ਲੱਗੇ ਧਾਰਮਿਕ ਝੰਡਿਆਂ ਨੂੰ ਲਾਹੁਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਇਕੱਠੇ ਹੋਏ ਹਿਮਾਚਲੀ ਲੋਕਾਂ ਨੇ ਪੰਜਾਬੀ ਨੌਜਵਾਨਾਂ ਨੂੰ ਧਮਕੀਆਂ ਦਿੱਤੀਆਂ ਕਿ ਉਹ ਹਿਮਾਚਲ ਪੁਲਿਸ ਨੂੰ ਫੋਨ ਕਰਕੇ ਬੁਲਾਉਣਗੇ ਅਤੇ ਇਹਨਾਂ ਦੀ ਸ਼ਾਮਤ ਲਿਆਉਣਗੇ। ਇਸ ਦੌਰਾਨ ਪਿੱਛੋਂ ਆਵਾਜ਼ਾਂ ਆ ਰਹੀਆਂ ਸਨ ਕਿ ਉਹ ਰਾਹ ਬਲੋਕ ਕਰ ਦੇਣਗੇ ਅਤੇ ਜੋ ਪੰਜਾਬੀ ਲੋਕ ਇੱਥੇ ਫਸੇ ਨੇ ਉਹਨਾਂ ਨੂੰ ਸਬਕ ਸਿਖਾਉਣਗੇ।ਇਸ ਦੌਰਾਨ ਇੱਕ ਬਜ਼ੁਰਗ ਸ਼ਖਸ ਜੋ ਹਿਮਾਚਲ ਦਾ ਰਹਿਣ ਵਾਲਾ ਸੀ ਪੰਜਾਬੀ ਨੌਜਵਾਨਾਂ ਨੂੰ ਧਮਕੀਆਂ ਦਿੰਦਾ ਹੋਇਆ ਵੀ ਨਜ਼ਰ ਆਇਆ।

ਇਸ ਦੌਰਾਨ ਪੰਜਾਬੀ ਨੌਜਵਾਨ ਕਹਿ ਰਹੇ ਸਨ ਕਿ ਉਹ ਤਾਂ ਸਿਰਫ ਯਾਤਰਾ ਲਈ ਆਏ ਹਨ ਅਤੇ ਚੁੱਪਚਾਪ ਜਾ ਰਹੇ ਨੇ ਉਹਨਾਂ ਦੇ ਮੋਟਰਸਾਈਕਲ ‘ਤੇ ਜੋ ਝੰਡੇ ਲੱਗੇ ਨੇ ਉਹ ਕੁਝ ਗਲਤ ਨਹੀਂ ਹੈ ਅਤੇ ਉਹ ਕੋਈ ਹੁੜਦੰਗ ਨਹੀਂ ਮਤਾ ਰਹੇ ਪਰ ਫਿਰ ਵੀ ਹਿਮਾਚਲ ਦੇ ਲੋਕ ਕਾਫੀ ਧਮਕੀਆਂ ਦੇ ਰਹੇ ਸਨ ਅਤੇ ਇਸ ਦੀ ਵੀਡੀਓ ਵੀ ਵਾਇਰਲ ਹੋਈ ਹੈ।

error: Content is protected !!