ਪੰਜਾਬ ਪੁਲਿਸ ਨੇ ਮਿੰਟੋ-ਮਿੰਟੀ ਉਖਾੜ’ਤੇ ਕਿਸਾਨਾਂ ਦੇ ਸ਼ੰਭੂ-ਖਨੌਰੀ ਮੋਰਚੇ

ਪੰਜਾਬ ਪੁਲਿਸ ਨੇ ਮਿੰਟੋ-ਮਿੰਟੀ ਉਖਾੜ’ਤੇ ਕਿਸਾਨਾਂ ਦੇ ਸ਼ੰਭੂ-ਖਨੌਰੀ ਮੋਰਚੇ

ਵੀਓਪੀ ਬਿਊਰੋ – Punjab, kissan, police ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸ਼ੰਭੂ ਅਤੇ ਖਨੌਰ ਬਾਰਡਰ ‘ਤੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਖਦੇੜ ਦਿੱਤਾ ਹੈ। ਕੱਲ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕਿਸਾਨਾਂ ਦੀ ਚੰਡੀਗੜ੍ਹ ਵਿਖੇ ਕੇਂਦਰੀ ਵਫਦ ਦੇ ਨਾਲ ਮੀਟਿੰਗ ਹੋਈ।

ਇਸ ਤੋਂ ਬਾਅਦ ਜਦ ਕਿਸਾਨ ਆਪਣੇ-ਆਪਣੇ ਮੋਰਚੇ ਵੱਲ ਰਵਾਨਾ ਹੋ ਰਹੇ ਸਨ ਤਾਂ ਇਸ ਦੌਰਾਨ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਪਹਿਲਾਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਪੰਜਾਬ ਪੁਲਿਸ ਨੇ ਪਹਿਲਾਂ ਅਨਾਉਂਸਮੈਂਟ ਕਰਕੇ ਕਿਸਾਨਾਂ ਨੂੰ ਸਮਝਾਇਆ ਕਿ ਉਹ ਸ਼ਾਂਤੀ ਦੇ ਨਾਲ ਇਸ ਮੋਰਚੇ ਨੂੰ ਖਾਲੀ ਕਰ ਦੇਣ ਇਸ ਤੋਂ ਬਾਅਦ ਜੇਸੀਬੀ ਇਥੇ ਟਰੈਕਟਰ ਲੈ ਕੇ ਪੁਲਿਸ ਨੇ ਦੇਖਦੇ ਹੀ ਦੇਖਤੇ ਸ਼ੰਬੂ ਅਤੇ ਖਨੋਰੀ ਬਾਰਡਰ ਤੋਂ ਕਿਸਾਨਾਂ ਵੱਲੋਂ ਲਾਏ ਤੰਬੂ ਅਤੇ ਸਟੇਜ ਨੂੰ ਮੈਂਟੋਮੈਟ ਉਖਾੜ ਕੇ ਸੁੱਟ ਦਿੱਤਾ।

error: Content is protected !!