ਮੰਦਰ ਦੇ ਬਾਹਰ ਰੇਹੜੀਆਂ ਪਿੱਛੇ ਆਪਸ ‘ਚ ਲੜ ਪਏ ਹਿੰਦੂ ਆਗੂ

ਮੰਦਰ ਦੇ ਬਾਹਰ ਰੇਹੜੀਆਂ ਪਿੱਛੇ ਆਪਸ ‘ਚ ਲੜ ਪਏ ਹਿੰਦੂ ਆਗੂ

ਪਟਿਆਲਾ (ਵੀਓਪੀ ਬਿਊਰੋ) Punjab, Patiala, news ਕਾਲੀ ਮਾਤਾ ਮੰਦਿਰ ਵਿੱਚ ਕੱਲ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਮਹਾ ਮੰਡਲੇਸ਼ਵਰ ਬ੍ਰਹਮਾ ਨੰਦਗੀਰੀ ਉੱਪਰ ਮਨੀ ਬਾਬੇ ਵੱਲੋਂ ਹਮਲਾ ਕੀਤਾ ਗਿਆ। ਇਸ ਸਬੰਧੀ ਅੱਜ ਜਦੋਂ ਮੰਦਿਰ ਦੇ ਵਿੱਚ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਪਟਿਆਲਾ ਵੱਲੋਂ ਹਿੰਦੂ ਆਗੂਆਂ ਨਾਲ ਮੀਟਿੰਗ ਕਰਕੇ ਬਾਹਰ ਆਏ ਤਾਂ ਬ੍ਰਹਮਾਨੰਦ ਗਿਰੀ ਉੱਪਰ ਮਨੀ ਬਾਬੇ ਵੱਲੋਂ ਹਮਲਾ ਕੀਤਾ ਗਿਆ ਇਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੌਰਾਨ ਹੀ ਮਹਾਮੰਡੇਸ਼ਵਰ ਬ੍ਰਹਮਾਨੰਦ ਗਿਰੀ ਨੇ ਮਨੀ ਬਾਬੇ ਉੱਪਰ ਬਹੁਤ ਹੀ ਗੰਭੀਰ ਇਲਜ਼ਾਮ ਲਗਾਏ ਅਤੇ ਕਿਹਾ ਕਿ ਮੰਦਿਰ ਦੇ ਬਾਹਰ ਰੇਹੜੀਆਂ ਵਾਲੇ ਪ੍ਰਸ਼ਾਦ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਹਨ ਜਿਸ ਦਾ ਹੋ ਵਿਰੋਧ ਕਰ ਰਹੇ ਹਨ, ਜਿਸ ‘ਤੇ ਉਹਨਾਂ ਉੱਪਰ ਇਹ ਹਮਲਾ ਕੀਤਾ ਗਿਆ।

ਡੀਐੱਸਪੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਦ ਵਾਲੀਆਂ ਰੇਹੜੀਆਂ ਨੂੰ ਲੈ ਕੇ ਦੋ ਨੂੰ ਲੈ ਕੇ ਆਪਸ ਚ ਹੋਇਆ ਵਿਵਾਦ ਜਿਸ ਨੂੰ ਲੈ ਕੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਹੈ ਅਤੇ ਹਮਲਾ ਇੱਕ ਹਮਲਾਵਰ ਨੂੰ ਰਾਊਂਡ ਕਰ ਲਿੱਤਾ ਗਿਆ ਹੈ। ਸੀਸੀਟੀਵੀ ਖੰਗਾਲੀ ਜਾਰੀ ਹੈ ਜੋ ਮੁੱਖ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ।

error: Content is protected !!