ਪਰਿਵਾਰ ਕੋਲੋਂ ਹੀ ਮੰਗੀ 90 ਲੱਖ ਦੀ ਫਿਰੌਤੀ, ਪੜ੍ਹੋ ਕੀ ਹੈ ਪੂਰਾ ਮਾਮਲਾ

ਪਰਿਵਾਰ ਕੋਲੋਂ ਹੀ ਮੰਗੀ 90 ਲੱਖ ਦੀ ਫਿਰੌਤੀ, ਪੜ੍ਹੋ ਕੀ ਹੈ ਪੂਰਾ ਮਾਮਲਾ

ਵੀਓਪੀ ਬਿਊਰੋ – ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਹੈਰਾਨੀਜਨਕ ਮਾਮਲੇ ਦਾ ਪਤਾ ਲਗਾਇਆ, ਜਿਥੇ ਇੱਕ ਪਰਿਵਾਰਕ ਮੈਂਬਰ ਨੇ ਆਪਣੇ ਹੀ ਪਰਿਵਾਰ ਖਿਲਾਫ਼ ਫਿਰੋਤੀ ਦੀ ਸਾਜ਼ਿਸ਼ ਰਚੀ। ਜਾਣਕਾਰੀ ਅਨੁਸਾਰ ਸੰਦੀਪ ਸਿੰਘ ਨਿਵਾਸੀ ਪਿੰਡ ਕਰਮਗੜ੍ਹ, ਥਾਣਾ ਕਬਰਵਾਲਾ ਨੇ ਇੱਕ ਇੰਸਟਾਗ੍ਰਾਮ ਪੋਸਟ ਬਾਰੇ ਸ਼ਿਕਾਇਤ ਦਿੱਤੀ, ਜਿਸ ਵਿੱਚ 90 ਲੱਖ ਰੁਪਏ ਇੱਕ ਫ਼ਾਰਚੂਨਰ ਗੱਡੀ ਜਾਂ ਇੱਕ ਬਿੱਟ ਕੁਆਇਨ ਦੀ ਮੰਗ ਕੀਤੀ ਗਈ ਸੀ।

ਇਸ ਮਾਮਲੇ ਸਬੰਧੀ ਮਿਤੀ19.03.2025 ਨੂੰ ਥਾਣਾ ਕਬਰਵਾਲਾ ਵਿੱਚ FIR ਨੰ: 27, ਧਾਰਾ 308, 351(2), 351(3) BNS, ਅਤੇ 66 IT ਐਕਟ ਅਧੀਨ ਦਰਜ ਕੀਤੀ ਗਈ। SP(D) ਅਤੇ DSP(D) ਦੀ ਸੁਪਰਵਿਜ਼ਨ ਹੇਠ, ਕਈ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ, ਜਿਨ੍ਹਾਂ ਨੇ ਤਕਨੀਕੀ ਅਤੇ ਮਨੁੱਖੀ ਸੁਝਬੂਝ ਦੀ ਵਰਤੋਂ ਕਰਦਿਆਂ ਪਤਾ ਲਗਾਇਆ ਕਿ ਇਹ ਫਿਰੋਤੀ ਪੋਸਟਾਂ ਇੱਕ ਪਰਿਵਾਰਕ ਮੈਂਬਰ ਵੱਲੋਂ ਹੀ ਕੀਤੀਆਂ ਗਈਆਂ ਸਨ।

ਇਹ ਮਾਮਲਾ ਘਰੇਲੂ ਵਿਵਾਦਾਂ ਨਾਲ ਜੁੜਿਆ ਹੋਇਆ ਹੈ। ਸ਼੍ਰੀ ਮੁਕਤਸਰ ਸਾਹਿਬ ਪੁਲਿਸ ਪਰਿਵਾਰਾਂ ਨੂੰ ਅਪੀਲ ਕਰਦੀ ਹੈ ਕਿ ਉਹ ਪਰਿਵਾਰਕ ਵਿਵਾਦਾਂ ਨੂੰ ਜ਼ਿੰਮੇਵਾਰੀ ਨਾਲ ਹੱਲ ਕਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ, ਖ਼ਾਸ ਕਰਕੇ ਨੌਜਵਾਨਾਂ ਅਤੇ ਬੱਚਿਆਂ ਦੀਆਂ ਔਨਲਾਈਨ ਗਤੀਵਿਧੀਆਂ ਤੇ ਨਿਗਰਾਨੀ ਰੱਖਣ।

ਸ੍ਰੀ ਮੁਕਤਸਰ ਸਾਹਿਬ ਪੁਲਿਸ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਪਰਿਵਾਰਕ ਮੈਂਬਰਾਂ, ਖ਼ਾਸ ਕਰਕੇ ਬੱਚਿਆਂ ਨੂੰ, ਸੋਸ਼ਲ ਮੀਡੀਆ ਅਤੇ ਔਨਲਾਈਨ ਪਲੇਟਫਾਰਮ ‘ਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਡਿਜ਼ਿਟਲ ਜਾਗਰੂਕਤਾ ਦੇਣੀ ਬਹੁਤ ਜ਼ਰੂਰੀ ਹੈ। ਡਿਜ਼ਿਟਲ ਡਿਵਾਈਸਾਂ ਦੀ ਵਰਤੋਂ ਹਮੇਸ਼ਾ ਵੱਡਿਆਂ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਗਲਤ ਉਪਯੋਗ ਨਾ ਹੋਵੇ।

ਇਸ ਤੋਂ ਇਲਾਵਾ, ਉਹ ਪਰਿਵਾਰਕ ਮੈਂਬਰ ਜੋ ਤਣਾਅ ਜਾਂ ਅਸੰਤੋਸ਼ ਜ਼ਾਹਰ ਕਰ ਰਹੇ ਹੋਣ, ਉਨ੍ਹਾਂ ਲਈ ਸ਼ੁਰੂਆਤੀ ਸਲਾਹ-ਮਸ਼ਵਰਾ ਅਤੇ ਦਖ਼ਲਅੰਦਾਜ਼ੀ ਬਹੁਤ ਜ਼ਰੂਰੀ ਹੈ। ਨਾ-ਸੁਲਝੇ ਹੋਏ ਨਿੱਜੀ ਮੁੱਦੇ ਵਿਅਕਤੀਆਂ ਨੂੰ, ਖ਼ਾਸ ਕਰਕੇ ਨੌਜਵਾਨਾਂ ਨੂੰ, ਗਲਤ ਜਾਂ ਅਪਰਾਧਿਕ ਵਿਵਹਾਰ ਵੱਲ ਧੱਕ ਸਕਦੇ ਹਨ। ਪਰਿਵਾਰਾਂ ਨੂੰ ਚਾਹੀਦਾ ਹੈ ਕਿ ਉਹ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਅਤੇ ਲੋੜ ਪੈਣ ‘ਤੇ ਪੇਸ਼ਾਵਰ ਮਦਦ ਲੈਣ, ਤਾਂ ਜੋ ਇਸ ਤਰ੍ਹਾਂ ਦੀਆਂ ਅਣਚਾਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। Punjab, crime, news

error: Content is protected !!