ਭੈਣ ਦੀ ਡੋਲੀ ਤੋਰ ਜਹਾਨੋਂ ਤੁਰ ਗਿਆ ਭਰਾ

ਭੈਣ ਦੀ ਡੋਲੀ ਤੋਰ ਜਹਾਨੋਂ ਤੁਰ ਗਿਆ ਭਰਾ

ਵੀਓਪੀ ਬਿਊਰੋ- ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਡੀਂਡਾ ਨੇੜੇ ਆਪਣੀ ਭੈਣ (ਭੂਆ ਦੀ ਲੜਕੀ) ਦੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਦੀ ਅੱਜ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਰੋਡ ਤੋਂ ਹੇਠਾਂ ਖੇਤਾਂ ਵਿੱਚ ਪਲਟ ਗਈ, ਜਿਸ ਕਾਰਨ ਕਾਰ ਚਾਲਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਾਰ ਵਿੱਚ ਸਵਾਰ ਉਸ ਦੀਆਂ ਤਿੰਨ ਭੈਣਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।

ਇਸ ਦੌਰਾਨ ਮੌਕੇ ‘ਤੇ ਮੌਜੂਦ ਰਾਹਗੀਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੋਆਬਾ ਤੋਂ ਇੱਕ ਲੜਕੀ ਦਾ ਵਿਆਹ ਘਰੋਟਾ ਮੋੜ ਤੇ ਪੈਂਦੇ ਆਨੰਦ ਪੈਲੇਸ ਵਿਚ ਹੋਇਆ ਸੀ, ਜਦੋਂ ਹੀ ਵਿਆਹ ਖਤਮ ਹੋਇਆ ਤਾਂ ਲੜਕੀ ਨੂੰ ਵਿਦਾ ਕਰਨ ਤੋਂ ਬਾਅਦ ਲੜਕੀ ਦੇ ਮਾਮੇ ਦਾ ਬੇਟਾ ਜਤਿੰਦਰ ਕੁਮਾਰ ਉਰਫ ਮਿੰਟੂ ਵਾਸੀ ਅਵਾਂਖਾ ਜੋ ਕਿ ਆਪਣੀਆਂ 3 ਭੈਣਾਂ ਸਮੇਤ ਕਾਰ ‘ਚ ਸਵਾਰ ਹੋ ਕੇ ਪਿੰਡ ਦੋਆਬਾ ਵਾਪਸ ਪਰਤ ਰਿਹਾ ਸੀ।

ਇਸ ਦੌਰਾਨ ਅਚਾਨਕ ਕਾਰ ਪਿੰਡ ਡੀਡਾ ਨੇੜੇ ਬੇਕਾਬੂ ਹੋ ਗਈ ਅਤੇ ਪਲਟੀਆਂ ਖਾ ਕੇ ਸੜਕ ਕਿਨਾਰੇ ਟੋਏ ਵਿੱਚ ਜਾ ਡਿੱਗੀ, ਜਿਸ ਕਾਰਨ ਕਾਰ ਸਵਾਰ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਇੱਕ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦ ਕਿ 2 ਲੜਕੀਆਂ ਗੁਰਦਾਸਪੁਰ ਦੇ ਇਕ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਕੁਝ ਹੀ ਮਿੰਟਾਂ ਵਿੱਚ ਇਕਦਮ ਖੁਸ਼ੀ ਵਾਲਾ ਮਾਹੌਲ ਗਮਾਂ ਵਿੱਚ ਬਦਲਣ ਕਾਰਨ ਇਹ ਘਟਨਾ ਨਾਲ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।

error: Content is protected !!