ਪੰਜਾਬੀਆਂ ਦੇ ਮੋਟਰਸਾਇਕਲਾਂ ਤੋਂ ਝੰਡੇ ਉਤਾਰ ਕੇ ਵਿਵਾਦ ਸ਼ੁਰੂ ਕਰਨ ਵਾਲੇ ਸ਼ਖਸ ਨੂੰ ਨੋਟਿਸ ਜਾਰੀ

ਪੰਜਾਬੀਆਂ ਦੇ ਮੋਟਰਸਾਇਕਲਾਂ ਤੋਂ ਝੰਡੇ ਉਤਾਰ ਕੇ ਵਿਵਾਦ ਸ਼ੁਰੂ ਕਰਨ ਵਾਲੇ ਸ਼ਖਸ ਨੂੰ ਨੋਟਿਸ ਜਾਰੀ

ਵੀਓਪੀ ਬਿਊਰੋ- ਹਿਮਾਚਲ ਅਤੇ ਪੰਜਾਬ ਵਿਚਾਲੇ ਜੋ ਵਿਵਾਦ ਸ਼ੁਰੂ ਹੋਇਆ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਿਮਾਚਲ ਦੇ ਕੁਲੂ ਵਿੱਚ ਇਹ ਵਿਵਾਦ ਸ਼ੁਰੂ ਹੋਇਆ ਸੀ ਜਦ ਕੁਝ ਪੰਜਾਬੀ ਨੌਜਵਾਨ ਆਪਣੇ ਮੋਟਰਸਾਈਕਲਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਝੰਡੇ ਲਗਾ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਵੱਲ ਜਾ ਰਹੇ ਸਨ, ਇਸ ਦੌਰਾਨ ਹਿਮਾਚਲ ਦੇ ਕੁਝ ਸਥਾਨਕ ਲੋਕ ਇਹਨਾਂ ਨੂੰ ਰੋਕਦੇ ਹਨ ਅਤੇ ਇਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ਦੀ ਕੋਸ਼ਿਸ਼ ਕਰਦੇ ਹਨ।

ਇਹ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਧਮਕੀਆਂ ਦਿੰਦੇ ਹਨ, ਇਸ ਤੋਂ ਬਾਅਦ ਇਹ ਮਾਮਲਾ ਕਾਫੀ ਭੱਖ ਗਿਆ ਸੀ ਅਤੇ ਜਗ੍ਹਾ ਜਗ੍ਹਾ ਹਿਮਾਚਲ ਵਿੱਚ ਪੰਜਾਬੀ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਸੀ ਅਤੇ ਉਹਨਾਂ ਦੇ ਮੋਟਰਸਾਈਕਲਾਂ ਤੋਂ ਝੰਡੇ ਉਤਾਰੇ ਜਾ ਰਹੇ ਸੀ। ਇਸ ਸਾਰੇ ਵਿਵਾਦ ਨੂੰ ਸ਼ੁਰੂ ਕਰਨ ਵਾਲੇ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਖਸ ਅਮਨ ਸੂਦ ਦਾ ਕਾਫੀ ਵੱਡਾ ਹੱਥ ਸੀ ਉਸਨੇ ਦੋਵਾਂ ਸੂਬਿਆਂ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਆਪਣੇ ਬਿਆਨਬਾਜੀ ਰਾਹੀ ਇਸ ਵਿਵਾਦ ਨੂੰ ਕਾਫੀ ਭੜਕਾਇਆ।

ਹੁਣ ਜਾ ਕੇ ਹਿਮਾਚਲ ਸਰਕਾਰ ਨੇ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਉਸ ਸ਼ਖਸ ਅਮਨ ਸੂਦ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸਨੂੰ ਸੰਮਨ ਜਾਰੀ ਕਰ ਦਿੱਤਾ ਹੈ, ਜੇਕਰ ਉਹ ਤੈਅ ਸਮੇਂ ਦੇ ਅੰਦਰ ਅੰਦਰ ਸੰਮਨ ਦੌਰਾਨ ਪੇਸ਼ ਨਹੀਂ ਹੁੰਦੇ ਨੇ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਕੁੱਲੂ ਦੇ ਹੋਟਲ ਵਪਾਰੀ ਅਮਨ ਸੂਦ ਨੂੰ SDM ਦੀ ਅਦਾਲਤ ਦਾ ਸੰਮਨ ਜਾਰੀ ਹੋਇਆ ਹੈ।

ਅਮਨ ਸੂਦ ਨੂੰ ਕੋਰਟ ‘ਚ ਪੇਸ਼ ਹੋਣ ਦੀ ਹਦਾਇਤ ਹੈ। ਅਮਨ ਸੂਦ ਖਿਲਾਫ਼ ਧਾਰਮਿਕ ਸਦਭਾਵਨਾ ਭੰਗ ਕਰਨ ਦੇ ਇਲਜ਼ਾਮਾਂ ‘ਚ ਸ਼ਿਕਾਇਤ ਕੀਤੀ ਗਈ ਹੈ। ਸੰਮਨ ‘ਚ ਕਿਹਾ ਗਿਆ ਹੈ ਕਿ ਜੇ ਉਹ ਤੈਅ ਸਮੇਂ ‘ਤੇ ਕੋਰਟ ‘ਚ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!