7 ਧੀਆਂ ਦੇ ਬਾਪ ਦੀ ਚਿੱਟਾ ਪੀ-ਪੀ ਹੋਈ ਮੌਤ

7 ਧੀਆਂ ਦੇ ਬਾਪ ਦੀ ਚਿੱਟਾ ਪੀ-ਪੀ ਹੋਈ ਮੌਤ

ਵੀਓਪੀ ਬਿਊਰੋ – ਫਿਰੋਜ਼ਪੁਰ ਦੇ ਪਿੰਡ ਝੋਕ ਹਰੀ ਹਰ ਵਿਖੇ ਅੱਜ ਇਕ ਹੋਰ ਨੌਜਵਾਨ ਦੀ ਚਿੱਟੇ ਦੇ ਨਾਲ ਮੌਤ ਹੋ ਗਈ। ਚਿੱਟੇ ਨਾਲ ਮਰਨ ਵਾਲਾ ਨੌਜਵਾਨ ਸੱਤ ਧੀਆਂ ਦਾ ਬਾਪ ਸੀ। ਉਕਤ ਮ੍ਰਿਤਕ ਦੀ ਉਮਰ 37 ਸਾਲ ਸੀ।

ਰਾਜੂ ਪੁੱਤਰ ਹਜ਼ਾਰਾ ਨੰਬਰਦਾਰ ਪਿੰਡ ਝੋਕ ਹਰੀ ਹਰ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਤੇ ਨਸ਼ੇ ਦਾ ਆਦੀ ਸੀ। ਮ੍ਰਿਤਕ ਰਾਜੂ ਦੇ ਪਰਿਵਾਰ ਅਤੇ ਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਰਾਜੂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਓਹ੍ਹ ਦਿਹਾੜੀਦਾਰ ਸੀ ਮਿਸਤਰੀ ਪੁਣੇ ਦਾ ਕੰਮ ਕਰਦਾ ਸੀ।

ਬੀਤੀ ਰਾਤ ਨਸ਼ੇ ਦੀ ਵੱਧ ਡੋਜ਼ ਲੈਣ ਨਾਲ ਰਾਜੂ ਦੀ ਮੌਤ ਹੋ ਗਏ। ਰਾਜੂ ਕਦੇ ਰਿਸ਼ਤੇਦਾਰਾਂ ਦੱਸਿਆ ਕਿ ਪਿੰਡ ਚ ਘਰ ਘਰ ਨਸ਼ਾ ਵਿਕਦਾ ਹੈ ਅਤੇ ਨਸ਼ੇੜੀ ਘਰ ਦਾ ਆਟਾ ਭਾਂਡੇ ਆਦਿ ਵੇਚ ਵੇਚ ਨਸ਼ਾ ਕਰ ਰਹੇ ਹਨ। ਪਰਿਵਾਰਕ ਮੈਬਰਾਂ ਦੱਸਿਆ ਕਿ ਇਸ ਪਿੰਡ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ। ਉਹਨਾਂ ਕਿਹਾ ਇਸ ਪਿੰਡ ਚ ਪਹਿਲਾ ਵੀ ਚਿੱਟੇ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ।

error: Content is protected !!