ਦੁਕਾਨ ਤੋਂ ਚਲਾਉਂਦਾ ਸੀ ਘਰ ਦਾ ਗੁਜ਼ਾਰਾ, ਅਨਸਰਾਂ ਨੇ ਅੱਗ ਲਾ ਫੂਕ’ਤੀ

ਦੁਕਾਨ ਤੋਂ ਚਲਾਉਂਦਾ ਸੀ ਘਰ ਦਾ ਗੁਜ਼ਾਰਾ, ਅਨਸਰਾਂ ਨੇ ਅੱਗ ਲਾ ਫੂਕ’ਤੀ

ਫਰੀਦਕੋਟ (ਵੀਓਪੀ ਬਿਊਰੋ) ਫਰੀਦਕੋਟ ਦੀ ਡੋਗਰ ਬਸਤੀ ‘ਚ ਬਣੇ ਇੱਕ ਸੈਲੂਨ ਅਤੇ ਟੈਟੂ ਸ਼ਾਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਦੇ ਕਾਰਨ ਦੁਕਾਨ ਅੰਦਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਇਸ ਸਬੰਧੀ ਦੁਕਾਨ ਦੇ ਮਾਲਕ ਗੁਰਵੀਰ ਸਿੰਘ ਨੇ ਦੱਸਿਆ ਕਿ ਅੱਜ ਰੋਜ਼ਾਨਾ ਦੀ ਤਰ੍ਹਾਂ ਜਦੋ ਉਸਦੇ ਸਟਾਫ ਦਾ ਇੱਕ ਲੜਕਾ ਦੁਕਾਨ ਖੋਲ੍ਹਣ ਲੱਗਾ ਤਾਂ ਉਸਨੇ ਦੇਖਿਆ ਕਿ ਦੁਕਾਨ ਦੇ ਸ਼ਟਰ ਹੇਠੋ ਧੂਆਂ ਨਿੱਕਲ ਰਿਹਾ ਸੀ, ਜਿਸ ਸਬੰਧੀ ਉਸਨੇ ਮੈਨੂੰ ਫੋਨ ਕਰਕੇ ਦੱਸਿਆ ਤਾਂ ਮੈਂ ਉਸਨੂੰ ਸ਼ਟਰ ਖੋਲ੍ਹ ਕੇ ਦੇਖਣ ਲਈ ਕਿਹਾ ਅਤੇ ਜਦੋ ਉਸ ਵੱਲੋਂ ਸ਼ਟਰ ਖੋਲ੍ਹਿਆ ਗਿਆ ਤਾਂ ਇੰਨੇ ਨੂੰ 10 ਤੋਂ 15 ਲੜਕਿਆ ਨੇ ਉਸਨੂੰ ਘੇਰ ਕੇ ਪਿਸਤੌਲ ਉਸਦੇ ਕੰਨ ਨਾਲ ਲਾ ਕੇ ਮੇਰੇ ਨਾਲ ਗੱਲ ਕਰਵਾਉਣ ਲਈ ਕਿਹਾ ਅਤੇ ਫਿਰ ਉਨ੍ਹਾਂ ਨੇ ਮੇਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਸ ਦੌਰਾਨ ਉਸਦੇ ਸਟਾਫ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸਨੂੰ ਮੇਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸਨੇ ਇਲਜ਼ਾਮ ਲਗਾਏ ਕੇ ਬਸਤੀ ਦੇ ਹੀ ਰਮਨ ਨਾਮਕ ਮੁੰਡੇ ਵੱਲੋ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਟਰ ਹੇਠੋ ਪੇਟ੍ਰੋਲ ਸੁੱਟ ਕੇ ਦੁਕਾਨ ਨੂੰ ਅੱਗ ਲਗਾਈ ਗਈ, ਜਿਸ ਨਾਲ ਉਸਦਾ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਵਜ੍ਹਾ ਰੰਜਿਸ਼ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਸਾਨੂੰ ਇਸ ਬਾਰੇ ਕੁੱਜ ਨਹੀਂ ਪਤਾ ਕੇ ਕਿਸ ਰੰਜਿਸ਼ ਦੇ ਚਲਦੇ ਦੁਕਾਨ ਨੂੰ ਅੱਗ ਲਾਈ ਗਈ।

ਇਸ ਸਬੰਧੀ ਜਾਂਚ ਅਧਿਕਾਰੀ ASI ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸੂਚਨਾ ਮਿਲਣ ‘ਤੇ ਮੌੱਕੇ ਤੇ ਗਏ ਸਨ ਜਿੱਥੇ ਦੁਕਾਨ ਨੂੰ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾ ਲਿਆ ਗਿਆ ਸੀ ਪ੍ਰੰਤੂ ਦੁਕਾਨ ਮਾਲਕ ਨੂੰ ਉਥੇ ਬੁਲਾਇਆ ਗਿਆ ਸੀ ਪਰ ਹਲੇ ਤੱਕ ਉਸਨੇ ਪੁਲਿਸ ਨੂੰ ਕੋਈ ਸ਼ਿਕਾਇਤ ਦਰਜ਼ ਨਹੀਂ ਕਰਵਾਈ ਗਈ ਜਿਵੇ ਹੀ ਉਨ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਹਨ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।

error: Content is protected !!