ਹਰਿਆਣਾ ‘ਚ ਪੜ੍ਹਦੇ ਹਿਮਾਚਲ ਦੇ ਵਿਦਿਆਰਥੀਆਂ ਦਾ ਪੰਜਾਬ ‘ਚ ਐਕਸੀਡੈਂਟ, 3 ਦੀ ਮੌ+ਤ

ਹਰਿਆਣਾ ‘ਚ ਪੜ੍ਹਦੇ ਹਿਮਾਚਲ ਦੇ ਵਿਦਿਆਰਥੀਆਂ ਦਾ ਪੰਜਾਬ ‘ਚ ਐਕਸੀਡੈਂਟ, 3 ਦੀ ਮੌ+ਤ

ਚੰਡੀਗੜ੍ਹ (ਵੀਓਪੀ ਬਿਊਰੋ) Punjab, Himachal, haryana, news ਨਿਊ ਚੰਡੀਗੜ੍ਹ ਦੇ ਕੋਲ ਪੈਂਦੇ ਬੂਥਗੜ੍ਹ ਦੇ ਵਿੱਚ ਦੇਰ ਰਾਤ ਇਕ ਵਜੇ ਦੇ ਕਰੀਬ ਇੱਕ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਤਿੰਨ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਤਿੰਨ ਜਣਿਆਂ ਵਿੱਚੋਂ ਇੱਕ ਲੜਕੀ ਵੀ ਦੱਸੀ ਜਾ ਰਹੀ ਹੈ, ਇਹ ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜੋ ਕਿ ਫਰੀਦਾਬਾਦ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ। ਫਿਲਹਾਲ ਇੱਥੇ ਕਿਸ ਕੰਮ ਆਏ ਸੀ ਇਸ ਬਾਰੇ ਜਾਣਕਾਰੀ ਹਜੇ ਨਹੀਂ ਹਾਸਲ ਹੋ ਪਾਈ ਅਤੇ ਇਹ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਇਹ ਵੀ ਹਜੇ ਗੱਲ ਸਾਫ ਨਹੀਂ ਹੋ ਪਾਈ।

ਦੂਜੇ ਪਾਸੇ ਪੁਲਿਸ ਹੁਣ ਸੀਸੀਟੀਵੀ ਖੰਗਾਲਦੇ ਹੋਏ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!