6 ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਨੂੰਹ ਨੇ ਸੱਸ ਮਾਰ ਕੇ ਕਰ’ਤੀ ਬੈਗ ‘ਚ ਬੰਦ

6 ਮਹੀਨੇ ਪਹਿਲਾਂ ਵਿਆਹ ਕੇ ਲਿਆਂਦੀ ਨੂੰਹ ਨੇ ਸੱਸ ਮਾਰ ਕੇ ਕਰ’ਤੀ ਬੈਗ ‘ਚ ਬੰਦ

ਮਹਾਰਾਸ਼ਟਰ (ਵੀਓਪੀ ਬਿਊਰੋ) murder mother in law

6 ਮਹੀਨੇ ਪਹਿਲਾਂ ਪੁੱਤਰ ਨੂੰ ਵਿਆਹ ਕੇ ਘਰ ਨੂੰਹ ਲੈ ਕੇ ਆਈ ਨੂੰ ਕੀ ਪਤਾ ਸੀ ਕਿ ਇਹ ਨੂੰਹ ਹੀ ਉਸਦੀ ਜਾਨ ਦੀ ਦੁਸ਼ਮਣ ਬਣੇਗੀ। ਉਕਤ ਨੂੰਹ ਨੇ ਕਥਿਤ ਤੌਰ ‘ਤੇ ਆਪਣੀ ਸੱਸ ਦਾ ਕਤਲ ਕਰ ਦਿੱਤਾ। ਕਥਿਤ ਦੋਸ਼ੀ ਔਰਤ ਦਾ ਨਾਮ ਪ੍ਰਤੀਕਸ਼ਾ ਸ਼ਿੰਗਾਰੇ ਹੈ ਅਤੇ ਉਸਦੀ ਉਮਰ 22 ਸਾਲ ਹੈ। ਉਸਦਾ ਵਿਆਹ ਛੇ ਮਹੀਨੇ ਪਹਿਲਾਂ ਆਕਾਸ਼ ਸ਼ਿੰਗਾਰੇ ਨਾਲ ਹੋਇਆ ਸੀ। ਆਕਾਸ਼ ਲਾਤੂਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ।

ਇਹ ਘਟਨਾ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਵਾਪਰੀ। ਦੋਸ਼ੀ ਔਰਤ ਆਪਣੀ ਸੱਸ ਸਵਿਤਾ ਸ਼ਿੰਗਾਰੇ (45) ਨਾਲ ਜਾਲਨਾ ਦੀ ਪ੍ਰਿਯਦਰਸ਼ਨੀ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।

ਪੁਲਿਸ ਸਬ-ਇੰਸਪੈਕਟਰ ਰਾਜੇਂਦਰ ਵਾਘ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਦੋ ਔਰਤਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀ ਨੇ ਕਥਿਤ ਤੌਰ ‘ਤੇ ਉਸਦੀ ਸੱਸ ਦਾ ਸਿਰ ਕੰਧ ਨਾਲ ਮਾਰਿਆ ਅਤੇ ਬਾਅਦ ਵਿੱਚ ਰਸੋਈ ਦੇ ਚਾਕੂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਕਾਰਨ ਉਸਦੀ ਮੌਤ ਹੋ ਗਈ।

ਦੋਸ਼ੀ ਨੇ ਫਿਰ ਲਾਸ਼ ਨੂੰ ਸੁੱਟਣ ਲਈ ਇੱਕ ਬੈਗ ਵਿੱਚ ਪਾ ਦਿੱਤਾ ਪਰ ਉਹ ਲਾਸ਼ ਦੇ ਭਾਰ ਕਾਰਨ ਉਸਨੂੰ ਹਿਲਾ ਨਹੀਂ ਸਕੀ ਅਤੇ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਘਰੋਂ ਭੱਜ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਔਰਤ ਦੀ ਵੀ ਭਾਲ ਕਰ ਰਹੀ ਹੈ।

error: Content is protected !!