ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਕਾਂਗਰਸ ਦੀ ਟਿਕਟ, ਚੰਨੀ ਨੇ ਲਾ ਲਈ ਵੀਡੀਓ ਕਾਲ

ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਮਿਲੀ ਕਾਂਗਰਸ ਦੀ ਟਿਕਟ

ਵੀਓਪੀ ਬਿਊਰੋ- ਲੁਧਿਆਣਾ ਪੱਛਮੀ ਸੀਟ ਤੋਂ ਜ਼ਿਮਨੀ ਚੋਣਾਂ ਦੇ ਲਈ ਸਿਆਸੀ ਪਾਰਟੀਆਂ ਤਿਆਰ ਬਰ ਤਿਆਰ ਹੋ ਗਈਆਂ ਹਨ, ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਐੱਮਪੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਸੀਟ ਤੋਂ ਵਿਧਾਇਕ ਅਹੁਦੇ ਲਈ ਉਮੀਦਵਾਰ ਐਲਾਨ ਕੇ ਪਹਿਲ ਕੀਤੀ ਸੀ। ਉੱਥੇ ਹੁਣ ਕਾਂਗਰਸ ਨੇ ਵੀ ਲੁਧਿਆਣਾ ਪੱਛਮੀ ਸੀਟ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦੇ ਕੇ ਇਸ ਮੁਕਾਬਲੇ ਇਸ ਮੁਕਾਬਲੇ ਨੂੰ ਰੋਚਕ ਬਣਾ ਦਿੱਤਾ ਹੈ।

ਭਾਰਤ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਮਿਲਣ ਤੋਂ ਬਾਅਦ ਹਰ ਪਾਸੇਓ ਵਧਾਈਆ ਮਿਲ ਰਹੀਆਂ ਨੇ। ਉੱਥੇ ਹੀ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਵੀ ਵੀਡੀਓ ਕੋਲ ਕਰਕੇ ਭਾਰਤ ਭੂਸ਼ਣ ਆਸ਼ੂ ਨੂੰ ਵਧਾਈ ਦਿੱਤੀ ਅਤੇ ਉਸਦੀ ਜਿੱਤ ਵਿੱਚ ਦਾਵੇਦਾਰੀ ਮਜ਼ਬੂਤ ਕਰਨ ਲਈ ਪੂਰਾ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਉੱਥੇ ਹੀ ਦੂਜੇ ਪਾਸੇ ਭਾਜਪਾ ਵੱਲੋਂ ਅਜੇ ਵੀ ਕਿਸੇ ਉਮੀਦਵਾਰ ਦਾ ਨਾਮ ਇਸ ਸੀਟ ਦੇ ਲਈ ਨਹੀਂ ਐਲਾਨਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ ਅਤੇ ਆਮ ਆਦਮੀ ਪਾਰਟੀ ਨੇ ਇਥੋਂ ਮੌਜੂਦਾ ਐਮਪੀ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ।

ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜੇਕਰ ਸੰਜੀਵ ਅਰੋੜਾ ਇਸ ਸੀਟ ਤੋਂ ਜਿੱਤਦੇ ਹਨ ਤਾਂ ਉਹਨਾਂ ਦੀ ਜਗ੍ਹਾ ਰਾਜ ਸਭਾ ਮੈਂਬਰ ਵਜੋਂ ਕੇਜਰੀਵਾਲ ਨੂੰ ਨਾਮਜ਼ਦ ਕੀਤਾ ਜਾਵੇਗਾ। ਉੱਥੇ ਹੀ ਦੂਜੀ ਸਿਆਸੀ ਪਾਰਟੀਆਂ ਲੋਕਾਂ ਨੂੰ ਪੂਰਾ ਜ਼ੋਰ ਲਾ ਕੇ ਕਹਿ ਰਹੀਆਂ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਉਣ ਤਾਂ ਜੋ ਕੇਜਰੀਵਾਲ ਪੰਜਾਬ ਵਿੱਚ ਦਖਲ ਨਾ ਹੋ ਸਕੇ।

ਹੁਣ ਇਸ ਸੀਟ ਤੋਂ ਵਾਰੀ ਭਾਜਪਾ ਦੀ ਹੈ ਕਿ ਉਹ ਕਿਸ ਨੂੰ ਆਪਣਾ ਉਮੀਦਵਾਰ ਐਲਾਨ ਕਰਦੀ ਹੈ।

error: Content is protected !!