ਝਗੜਾ ਸੁਲਝਾਉਣ ਗਈ ਪੰਜਾਬ ਪੁਲਿਸ ‘ਤੇ ਫਾਇਰਿੰਗ, ਸਬ-ਇੰਸਪੈਕਟਰ ਦੀ ਮੌ+ਤ

ਝਗੜਾ ਸੁਲਝਾਉਣ ਗਈ ਪੰਜਾਬ ਪੁਲਿਸ ‘ਤੇ ਫਾਇਰਿੰਗ, ਸਬ-ਇੰਸਪੈਕਟਰ ਦੀ ਮੌ+ਤ

ਵੀਓਪੀ ਬਿਊਰੋ – ਤਰਨਤਾਰਨ ਦੇ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਕੋਟ ਮਹੁੰਮਦ ਖਾਂ ਵਿਖੇ ਦੋ ਧਿਰਾਂ ਵਿਚਕਾਰ ਹੋ ਰਹੇ ਝਗੜੇ ਨੂੰ ਰੋਕਣ ਗਈ ਪੰਜਾਬ ਪੁਲਿਸ ਪਾਰਟੀ ‘ਤੇ ਝਗੜ ਰਹੇ ਲੋਕਾਂ ਵੱਲੋਂ ਗੋਲੀ ਚਲਾਉਣ ਕਾਰਨ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਗੋਲੀ ਲੱਗਣ ਕਾਰਨ ਉਸਦੀ ਮੋਤ ਹੋ ਗਈ ਹੈ। ਜਦ ਕਿ ਇੱਕ ਹੋਰ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ, ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ. ਤਰਨਤਾਰਨ ਅਭਿਮਨਿਊ ਰਾਣਾ ਅਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਹਰਮਬੀਰ ਸਿੰਘ ਗਿੱਲ ਵੱਲੋਂ ਮੋਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੌਰਾਨ ਮੌਕੇ ‘ਤੇ ਪਹੁੰਚੇ ਡੀ ਆਈ ਜੀ ਫਿਰੋਜ਼ਪੁਰ ਰੇਂਜ ਹਰਮਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਕੋਟ ਮਹੁੰਮਦ ਖਾਂ ਵਿਖੇ ਦੋ ਧਿਰਾਂ ਵਿਚਕਾਰ ਝਗੜਾ ਹੋ ਰਿਹਾ ਸੀ, ਜਿਸ ਨੂੰ ਨਿਪਟਾਉਣ ਲਈ ਥਾਣਾ ਗੋਇੰਦਵਾਲ ਸਾਹਿਬ ਤੋਂ ਪੁਲਿਸ ਪਾਰਟੀ ਗਈ ਸੀ। ਝਗੜੇ ਦੌਰਾਨ ਚੱਲੀ ਗੋਲੀ ਦੌਰਾਨ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਮੌਤ ਹੋ ਗਈ। ਜਦ ਕਿ ਇੱਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਨ੍ਹਾਂ ਲੋਕਾਂ ਵੱਲੋਂ ਚਲਾਈ ਗਈ ਹੈ।

error: Content is protected !!