ਕਦੇ ਔਰਤਾਂ ਦੇ ਕੱਪੜੇ ਪਹਿਨ ਤੇ ਕਦੇ ਅਪਾਹਜ ਬਣ ਚੋਰੀ ਕਰਦਾ ਆਇਆ ਅੜਿੱਕੇ

ਕਦੇ ਔਰਤਾਂ ਦੇ ਕੱਪੜੇ ਪਹਿਨ ਤੇ ਕਦੇ ਅਪਾਹਜ ਬਣ ਚੋਰੀ ਕਰਦਾ ਆਇਆ ਅੜਿੱਕੇ

ਵੀਓਪੀ ਬਿਊਰੋ – ਸ੍ਰੀ ਮੁਕਤਸਰ ਸਾਹਿਬ ਇੱਕ ਮਹਿੰਗਾਈ ਅਤੇ ਇੱਕ ਬੇਰੁਜ਼ਗਾਰੀ ਤੋਂ ਆਮ ਲੋਕ ਇੰਨਾ ਜ਼ਿਆਦਾ ਪਰੇਸ਼ਾਨ ਹਨ ਕਿ ਜ਼ਿੰਦਗੀ ਬਸਰ ਕਰਨੀ ਹੀ ਮੁਸ਼ਕਲ ਜਾਪਦੀ ਹੈ। ਉੱਥੇ ਹੀ ਦੂਜੇ ਪਾਸੇ ਸ਼ਰਾਰਤੀ ਅਤੇ ਅਪਰਾਧਿਕ ਕਿਸਮ ਦੇ ਅਨਸਰਾਂ ਨੇ ਵੀ ਆਮ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਕੇ ਰੱਖਿਆ ਹੈ। ਚੋਰ ਚੋਰੀ ਦੇ ਵੱਖਰੇ-ਵੱਖਰੇ ਤਰੀਕੇ ਅਪਨਾਉਂਦੇ ਹਨ ਪਰ ਸ੍ਰੀ ਮੁਕਤਸਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਹੱਦ ਹੀ ਕਰ ਦਿੱਤੀ।

ਸ੍ਰੀ ਮੁਕਤਸਰ ਸਾਹਿਬ ਦੇ ਥਾਦੇ ਵਾਲਾ ਰੋਡ ‘ਤੇ ਉਸ ਸਮੇਂ ਹੜਕਾ ਮੱਚ ਗਈ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਿਆਂ ਵਿੱਚ ਚੋਰੀ ਕਰਦਾ ਲੋਕਾਂ ਨੇ ਕਾਬੂ ਕਰ ਲਿਆ ਤੇ ਅੱਜ ਇਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਲੋਕਾਂ ਦਾ ਕਹਿਣਾ ਸੀ ਇਸ ਨੌਜਵਾਨ ਨੇ ਤਕਰੀਬਨ ਇਹ 50-60 ਚੋਰੀਆਂ ਕੀਤੀ ਹਨ ਜੋ ਕਿ ਪੇਜ ਬਦਲ ਬਦਲ ਕੇ ਚੋਰੀਆ ਕਰਦਾ ਹੈ ਕਦੇ ਔਰਤ ਵਾਲੇ ਕੱਪੜੇ ਤੇ ਕਦੇ ਅਪਾਹਜ ਬਣ ਕੇ ਚੋਰੀਆਂ ਕਰਦਾ ਹੈ, ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਥਾਂਦੇ ਵਾਲਾ ਰੋਡ ਤੇ ਇਹਨਾਂ ਨੇ ਲੋਕਾਂ ਦਾ ਜੀਣਾ ਹਰਾਮ ਕਰ ਰੱਖਿਆ ਸੀ ਤਾਂ ਅੱਜ ਇਹਨਾਂ ਨੂੰ ਅਸੀਂ ਮੌਕੇ ‘ਤੇ ਕਾਬੂ ਕੀਤਾ, ਜਿਸ ਵਿੱਚ ਤਕਰੀਬਨ ਪੰਦਰਾਂ ਵੀਹ ਪਰਸ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ।

ਲੋਕਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਅਜਿਹੇ ਨੌਜਵਾਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਤੇ ਹੋਰ ਵੀ ਤੇਜ਼ੀ ਨਾਲ ਪੁੱਛਗਿਛ ਕੀਤੀ ਜਾਵੇ ਕਿ ਇਹ ਚੋਰ ਚੋਰੀਆਂ ਕਰਕੇ ਕਿਸ ਨੂੰ ਵੇਚਦਾ ਸੀ ਉਧਰ ਪੁਲਿਸ ਵੱਲੋਂ ਚੋਰ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ।

error: Content is protected !!