ਜਨਰਲ ਡਾਇਰ ਦੀ ਪੜਪੋਤੀ ਨੇ ਜਿਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਕਿਹਾ ‘ਲੁਟੇਰੇ’… ਕਰਨ ਜੌਹਰ ਨੇ ਕਿਹਾ- ਮੇਰਾ ਖੂਨ ਉਬਾਲੇ ਮਾਰ ਰਿਹਾ

ਜਨਰਲ ਡਾਇਰ ਦੀ ਪੜਪੋਤੀ ਨੇ ਜਿਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਕਿਹਾ ‘ਲੁਟੇਰੇ’… ਕਰਨ ਜੌਹਰ ਨੇ ਕਿਹਾ- ਮੇਰਾ ਖੂਨ ਉਬਾਲੇ ਮਾਰ ਰਿਹਾ

ਮੁੰਬਈ (ਵੀਓਪੀ ਬਿਊਰੋ) ਜਿਲਿਆਂਵਾਲਾ ਬਾਗ ‘ਤੇ ਬਣੀ ਇਕ ਡਾਕੂਮੈਂਟਰੀ ਫਿਲਮ ਲਈ ਪੀੜਤ ਦੇ ਪਰਿਵਾਰ ਨੂੰ ਮਿਲੀ ਜਨਰਲ ਡਾਇਰ ਦੀ ਪੜਪੋਤੀ ਵਲੋਂ ਜਿਲ੍ਆਂਵਾਲਾ ਬਾਗ ਕਤਲੇਆਮ ’ਚ ਬਚੇ ਇਕ ਵਿਅਕਤੀ ਨੂੰ ‘ਲੁਟੇਰਾ’ ਦੱਸੇ ਜਾਣ ਨੂੰ ਫਿਲਮ ਨਿਰਮਾਤਾ ਕਰਨ ਜੌਹਰ ਨੇ ਹਾਸੋਹੀਣਾ ਕਰਾਰ ਦਿਤਾ ਹੈ।

ਸਾਲ 2019 ’ਚ ਚੈਨਲ-4 ਦੀ ਦਸਤਾਵੇਜ਼ੀ ਫ਼ਿਲਮ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ’ਚ ਜਿਲ੍ਹਿਆਂਵਾਲਾ ਬਾਗ ਕਤਲੇਆਮ ਦੌਰਾਨ ਬ੍ਰਿਟਿਸ਼ ਫੌਜੀਆਂ ਦੀ ਅਗਵਾਈ ਕਰਨ ਵਾਲੇ ਜਨਰਲ ਰੇਜੀਨਾਲਡ ਡਾਇਰ ਦੀ ਪੜਪੋਤੀ ਕੈਰੋਲੀਨ ਡਾਇਰ ਦੀ ਮੁਲਾਕਾਤ ਰਾਜ ਕੋਹਲੀ ਨਾਲ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦਾ ਦਾਦਾ ਬਲਵੰਤ ਸਿੰਘ ਲਾਸ਼ਾਂ ਦੇ ਢੇਰ ਹੇਠ ਲੁਕ ਕੇ ਕਤਲੇਆਮ ਤੋਂ ਬਚ ਗਿਆ ਸੀ।

ਕੈਰੋਲੀਨ ਨੇ ਅਪਣੇ ਪੜਦਾਦਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਭਾਰਤ ਨੂੰ ਬਹੁਤ ਪਸੰਦ ਕਰਦੇ ਸਨ ਅਤੇ ‘ਤਿੰਨ ਜਾਂ ਚਾਰ ਭਾਰਤੀ ਭਾਸ਼ਾਵਾਂ ਬੋਲਦੇ ਸਨ ਜੋ ਬਹੁਤ ਘੱਟ ਲੋਕ ਕਰਦੇ ਸਨ।’

ਇਸ ’ਤੇ ਕੋਹਲੀ ਨੇ ਵੀ ਅਪਣੇ ਪੜਦਾਦੇ ਬਾਰੇ ਪਿਆਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਕ ਜਵਾਨ ਆਦਮੀ ਵਜੋਂ ਥੋੜ੍ਹਾ ਜਿਹਾ ਸ਼ਰਾਰਤੀ ਬੰਦਾ ਦਸਿਆ, ਜਿਸ ’ਤੇ ਕੈਰੋਲੀਨ ਨੇ ਤੁਰੰਤ ਕਿਹਾ, ‘‘ਹਾਂ, ਉਹ ਇਕ ਲੁਟੇਰਾ ਸੀ।’’ ਜਿਸ ’ਤੇ ਕੋਹਲੀ ਨਾਲ ਉਸ ਦੀ ਬਹਿਸ ਹੋ ਗਈ ਅਤੇ ਉਨ੍ਹਾਂ ਕਿਹਾ ਕੈਰੋਲੀਨ ਦੀ ਇਸ ਗੱਲ ਦਾ ਸਖ਼ਤ ਵਿਰੋਧ ਕੀਤਾ ਕਿ 13 ਅਪ੍ਰੈਲ, 1919 ਦੇ ਮੰਦਭਾਗੇ ਦਿਨ ਉੱਥੇ ਇਕੱਠੇ ਹੋਏ ਲੋਕ ਦੰਗਾਕਾਰੀ ਸਨ। ਹਾਲਾਂਕਿ ਕੈਰੋਲੀਨ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਤਿਹਾਸ ਇਤਿਹਾਸ ਹੈ ਅਤੇ ਤੁਹਾਨੂੰ ਇਸ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ ਅਤੇ ਇਸ ’ਚ ਘਬਰਾਹਟ ਨਹੀਂ ਕਰਨੀ ਚਾਹੀਦੀ।’’

ਫਿਲਮ ਦੇ ਇਕ ਪ੍ਰੋਗਰਾਮ ’ਚ ਜੌਹਰ ਤੋਂ ਪੁਛਿਆ ਗਿਆ ਕਿ ਕੀ ਉਨ੍ਹਾਂ ਨੇ ਇਹ ਵੀਡੀਉ ਵੇਖਿਆ ਹੈ, ਜਿਸ ’ਤੇ ਜੌਹਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਔਰਤ ਦਾ ਜਵਾਬ ਵੇਖਿਆ ਤਾਂ ਉਹ ਗੁੱਸੇ ’ਚ ਆ ਗਏ। ਉਨ੍ਹਾਂ ਕਿਹਾ, ‘‘ਉਸ ਦਾ ਜਵਾਬ ਸੁਣਕੇ ਮੇਰਾ ਖੂਨ ਉਬਾਲੇ ਮਾਰਨ ਲੱਗਾ ਸੀ ਕਿ ਇਹ ਲੋਕ ਸਾਡੇ ‘ਤੇ ਇੰਨਾ ਅੱਤਿਆਚਾਰ ਕਰ ਕੇ ਵੀ ਸਾਨੂੰ ਹੀ ਬੁਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

error: Content is protected !!