ਸ਼ਰਾਬੀ ਨੇ ਇੱਟਾਂ ਮਾਰ ਕੇ ਮਾਰਿਆ 70 ਸਾਲ ਦਾ ਬਜ਼ੁਰਗ ਪਿਓ

ਸ਼ਰਾਬੀ ਨੇ ਇੱਟਾਂ ਮਾਰ ਕੇ ਮਾਰਿਆ 70 ਸਾਲ ਦਾ ਬਜ਼ੁਰਗ ਪਿਓ

 

ਪਟਿਆਲਾ (ਵੀਓਪੀ ਬਿਊਰੋ) Punjab, patiala, news

ਕਲਯੁੱਗ ਦੇ ਇਸ ਸਮੇਂ ਵਿੱਚ ਲੋਕਾਂ ਦੇ ਖੂਨ ਸਫੈਦ ਹੋ ਚੁੱਕੇ ਹਨ। ਲੋਕ ਆਪਣੇ ਹੀ ਰਿਸ਼ਤੇਦਾਰਾਂ ਦੇ ਨਾਲ ਖਾਰ ਖਾ ਰਹੇ ਹਨ ਅਤੇ ਜ਼ਮੀਨ ਤੇ ਪੈਸੇ ਲਈ ਕਿਸੇ ਦੇ ਵੀ ਖੂਨ ਦੇ ਪਿਆਸੇ ਬਣੇ ਹੋਏ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਹਲਤਾ ਨਾਭਾ ਤੋਂ ਜਿੱਥੇ ਇਕ ਕਲਯੁੱਗੀ ਪੁੱਤ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।

ਥਾਣਾ ਸਦਰ ਨਾਭਾ ਇਲਾਕੇ ਦੇ ਪਿੰਡ ਦੁਲੱਦੀ ’ਚ ਸ਼ਰਾਬੀ ਵਿਅਕਤੀ ਨੇ ਇੱਟ ਮਾਰ ਕੇ ਆਪਣੇ ਹੀ 70 ਵਰ੍ਹਿਆਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ। ਘਟਨਾ ਮਗਰੋਂ ਕੁਲਦੀਪ ਸਿੰਘ (45) ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਸਦਰ ਨਾਭਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਮਰਾਓ ਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈਣ ਮਗਰੋਂ ਹਸਪਤਾਲ ’ਚ ਭਿਜਵਾ ਦਿੱਤਾ ਹੈ। ਸੋਮਵਾਰ ਨੂੰ ਪੋਸਟਮਾਰਟਮ ਮਗਰੋਂ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ।

ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮ ਛਾਪਾਮਾਰੀ ਕਰ ਰਹੀ ਹੈ। ਥਾਣਾ ਮੁਖੀ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!