ਪੰਜਾਬੀਆਂ ਲਈ ਪ੍ਰਵਾਸੀ ਪ੍ਰੇਸ਼ਾਨੀ!… ਪੰਚਾਇਤ ਨੇ ਪਾਇਆ ਮਤਾ, ‘ਕਰਾਂਗੇ ਸਖ਼ਤ ਕਾਰਵਾਈ’

ਪੰਜਾਬੀਆਂ ਲਈ ਪ੍ਰਵਾਸੀ ਪ੍ਰੇਸ਼ਾਨੀ!… ਪੰਚਾਇਤ ਨੇ ਪਾਇਆ ਮਤਾ, ‘ਕਰਾਂਗੇ ਸਖ਼ਤ ਕਾਰਵਾਈ’

 

ਬਨੂੜ (ਵੀਓਪੀ ਬਿਊਰੋ)

ਜਿਵੇਂ ਪੰਜਾਬ ਦੇ ਲੋਕ ਵੱਧ ਤੋਂ ਵੱਧ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਉਸੇ ਤਰ੍ਹਾਂ ਯੂ.ਪੀ., ਬਿਹਾਰ ਅਤੇ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਕੰਮ-ਕਾਰ ਦੀ ਭਾਲ ਵਿੱਚ ਪੰਜਾਬ ਦਾ ਰੁਖ ਕਰਦੇ ਹਨ। ਜਦ ਵੀ ਪ੍ਰਵਾਸ ਵਧਦਾ ਹੈ ਤਾਂ, ਸਥਾਨਕ ਲੋਕਾਂ ਨੂੰ ਇਸ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ ਰੁਜ਼ਗਾਰ ਦੀ, ਜੇਕਰ ਰੁਜ਼ਗਾਰ ਨਹੀਂ ਮਿਲੇਗਾ ਤਾਂ ਹੋਰ ਦਿੱਕਤਾਂ ਸਾਹਮਣੇ ਆਉਣਗੀਆਂ, ਇਸ ਦੇ ਨਾਲ ਹੀ ਅਪਰਾਧ ਪੈਦਾ ਹੁੰਦਾ ਹੈ ਅਤੇ ਇਸੇ ਦੇ ਨਾਲ ਲੁੱਟ-ਖੋਹ ਅਤੇ ਨਸ਼ੇ ਵਰਗੀਆਂ ਅਲਾਮਤਾਂ ਸਾਹਮਣੇ ਨਿਕਲ ਕੇ ਆਉਂਦੀਆਂ ਹਨ।


ਪੰਜਾਬ ਵਿੱਚ ਪ੍ਰਵਾਸ ਕਾਫੀ ਵੱਧ ਹੈ, ਨੇੜਲੇ ਸੂਬਿਆਂ ਦੇ ਕਈ ਲੋਕ ਪੰਜਾਬ ਦਾ ਰੁਖ ਕਰਦੇ ਨੇ ਰੁਜ਼ਗਾਰ ਦੇ ਲਈ। ਪ੍ਰਵਾਸ ਕਾਫੀ ਮਾੜਾ ਨਹੀਂ ਹੈ ਪਰ ਫਿਰ ਵੀ ਇਸ ਦੇ ਨਾਲ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ। ਇਸ ਸਮੇਂ ਪੰਜਾਬ ਵਿੱਚ ਬੇਰੁਜ਼ਗਾਰੀ ਸਿੱਖਰਾਂ ‘ਤੇ ਹੈ, ਇਸੇ ਦੇ ਨਾਲ ਅਪਰਾਧ ਵੱਧ ਰਿਹਾ ਹੈ ਅਤੇ ਨਸ਼ੇ ਦਾ 6ਵਾਂ ਦਰਿਆ ਵੀ ਠਾਠਾਂ ਮਾਰ ਰਿਹਾ ਹੈ। ਪੰਜਾਬ ਦੀ ਬਹੁਤਾਤ ਗਿਣਤੀ ਇਸ ਸਭ ਦੇ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਮੰਨਦੀ ਹੈ ਅਤੇ ਇਸੇ ਲਈ ਪ੍ਰਵਾਸੀਆਂ ਦੀ ਪੰਜਾਬ ਵਿੱਚ ਐਂਟਰੀ ਬੰਦ ਕਰਨਾ ਚਾਹੁੰਦੇ ਹਨ। ਹੁਣ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਮੁਹਾਲੀ ਦੇ ਕਸਬਾ ਬਨੂੜ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ।


ਬਨੂੜ ਦੇ ਕੋਲ ਪੈਂਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਦੀ ਆਬਾਦੀ ਤੋਂ ਬਾਹਰ ਰੱਖਣ ਦੇ ਹੁਕਮ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਇਆ ਹੈ। ਇੱਕ ਵਾਰ ਫਿਰ ਪੰਜਾਬ ਦੇ ਅੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਦੇ ਪਿੰਡਾਂ ਵੱਲੋਂ ਹੁਕਮ ਜਾਰੀ ਕੀਤੇ ਹਨ, ਪਹਿਲਾਂ ਵੀ ਮੋਹਾਲੀ ਅਧੀਨ ਪੈਂਦੇ ਦੋ ਪਿੰਡਾਂ ਦੇ ਵਿੱਚ ਇਸ ਤਰਾਂ ਦੇ ਹੁਕਮ ਪੰਚਾਇਤ ਵੱਲੋਂ ਜਾਰੀ ਕੀਤੇ ਗਏ ਸਨ। ਪਿੰਡ ਬੂਟਾ ਸਿੰਘ ਵਾਲਾ ਵਿੱਚ 30 ਅਪ੍ਰੈਲ ਤੱਕ ਪ੍ਰਵਾਸੀ ਮਜ਼ਦੂਰਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਓ।

ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਇਹ ਲੋਕ ਕਿਰਾਏ ਦੇ ਲਾਲਚ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਰੱਖ ਰਹੇ ਹਨ, ਇਸ ਦੇ ਨਾਲ ਵਾਰਦਾਤਾਂ ਦਾ ਖਤਰਾ 24 ਘੰਟੇ ਬਣਿਆ ਰਹਿੰਦਾ ਹੈ। ਪਿੰਡ ਵਿੱਚ ਬਹੂ-ਬੇਟੀਆਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਹੁੰਦੀ। ਇਸ ਲਈ ਇਹ ਵਾਰਦਾਤ ਕਰਕੇ ਫਰਾਰ ਹੋ ਜਾਂਦੇ ਹਨ ਹਨ ,ਜਿਨਾਂ ਦਾ ਕੋਈ ਪਤਾ-ਟਿਕਾਣਾ ਨਹੀਂ ਹੁੰਦਾ।

ਇਸ ਦੌਰਾਨ ਸਰਬ ਸੰਮਤੀ ਨਾਲ ਮਤਾ ਪਾਇਆ ਗਿਆ ਹੈ ਕਿ ਪ੍ਰਵਾਸੀ ਰਾਤ 10 ਵਜੇ ਦੇ ਬਾਅਦ ਪਿੰਡ ਦੀਆਂ ਸੜਕਾਂ ‘ਤੇ ਨਹੀਂ ਘੁੰਮਣਗੇ। ਜੇਕਰ ਕੋਈ ਪ੍ਰਵਾਸੀ ਘੁੰਮਦਾ ਦਿਖਾਈ ਦਿੱਤਾ ਤਾਂ ਪੰਚਾਇਤ ਵੱਲੋਂ ਉਸ ਦੇ ਸਖਤ ਕਾਰਵਾਈ ਕੀਤੀ ਜਾਵੇਗੀ।

error: Content is protected !!