ਵਿਛੜ ਗਏ ਇੱਕੋ ਕੁੱਖੋਂ ਜਨਮੇ… ਗੁੱਗੂ ਗਿੱਲ ਦੀ ਭੈਣ ਦਾ ਦੇਹਾਂਤ

ਗੁੱਗੂ ਗਿੱਲ ਦੀ ਭੈਣ ਦਾ ਦੇਹਾਂਤ

ਵੀਓਪੀ ਬਿਊਰੋ – ਪੰਜਾਬੀ ਫਿਲਮਾਂ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਨੂੰ ਭਾਰੀ ਸਦਮਾ ਲੱਗਾ ਹੈ, ਉਨ੍ਹਾਂ ਦੀ ਵੱਡੀ ਭੈਣ ਦਾ ਦੇਹਾਂਤ ਹੋ ਗਿਆ ਹੈ। ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੁੱਗੂ ਗਿੱਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਜੋ ਬਠਿੰਡਾ ਵਿੱਚ ਰਹਿੰਦੇ ਸਨ ਉਹ ਹੁਣ 74 ਵਰਿਆਂ ਦੇ ਸਨ।

ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਰਾਤ ਉਹਨਾਂ ਦਾ ਚੰਡੀਗੜ੍ਹ ਦੇ ਇੱਕ ਨਿਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅੱਜ ਸਸਕਾਰ ਸਮੇਂ ਗੁੱਗੂ ਗਿੱਲ ਨੇ ਆਪ ਸਾਰੀਆਂ ਰਸਮ ਨਿਭਾਈਆਂ। ਇਸ ਮੌਕੇ ਉਹਨਾਂ ਦੇ ਭਾਣਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਸ਼ਾਮਿਲ ਹੋਏ।


ਐੱਮਸੀ ਪਰਮਿੰਦਰ ਸਿੱਧੂ ਨੇ ਦੱਸਿਆ ਕਿ ਪੁਸ਼ਪਿੰਦਰ ਕੌਰ ਜੋ ਕਿ ਫਿਲਮ ਅਦਾਕਾਰ ਗੁੱਗੂ ਗਿੱਲ ਦੇ ਵੱਡੇ ਭੈਣ ਜੀ ਸਨ ਉਹ 74 ਸਾਲਾਂ ਦੀ ਉਮਰ ਵਿੱਚ ਸੀ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅੱਜ ਉਹਨਾਂ ਦਾ ਸਸਕਾਰ ਅੱਜ ਸ਼ਹਿਰ ਬਠਿੰਡਾ ਵਿੱਚ ਹੋਇਆ।

error: Content is protected !!