ਚਿੱਟੇ ਨਾਲ ਫੜੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਜ਼ਮਾਨਤ

ਚਿੱਟੇ ਨਾਲ ਫੜੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਮਿਲੀ ਜ਼ਮਾਨਤ

ਵੀਓਪੀ ਬਿਊਰੋ – ਬਠਿੰਡਾ ਦੇ ਅਦਾਲਤ ਵਿਖੇ ਅੱਜ ਸਵੇਰੇ ਹੋਈ ਸੁਣਵਾਈ ਤੋਂ ਬਾਅਦ ਆਖਿਰਕਾਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਜਮਾਨਤ ਦੇ ਦਿੱਤੀ ਗਈ ਹੈ। ਇਹ ਮਹਿਲਾ ਕਾਂਸਟੇਬਲ ਥਾਰ ‘ਚ ਚਿੱਟੇ ਨਾਲ ਫੜੀ ਗਈ ਸੀ।

ਇੱਕ ਮਹੀਨੇ ਤੋਂ ਇੱਕ ਦਿਨ ਘੱਟ ਦਿੱਤੀ ਜਮਾਨਤ ਜਾਣਕਾਰੀ ਦਿੰਦੇ ਹੋਏ ਮਹਿਲਾ ਕਾਂਸਟੇਬਲ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਕਿਹਾ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅੱਜ ਸਾਡੇ ਵੱਲੋਂ ਜਮਾਨਤ ਕਰਾ ਲਈ ਗਈ ਹੈ। ਬਠਿੰਡਾ ਕੋਰਟ ਕੰਪਲੈਕਸ ਦੇ 19 ਨੰਬਰ ਕੋਰ ਦੇ ਵਿੱਚੋਂ ਅੱਜ ਜਮਾਨਤ ਹੋਈ ਹੈ, ਹੁਣ ਤੱਕ ਪੁਲਿਸ ਨੇ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਚਲਾਨ ਵੀ ਨਹੀਂ ਪੇਸ਼ ਕੀਤਾ।

error: Content is protected !!