PSEB 10ਵੀਂ ਦੇ ਨਤੀਜਿਆਂ ‘ਚੋਂ ਮੁੜ ਕੁੜੀਆਂ ਨੇ ਮਾਰੀ ਬਾਜ਼ੀ

PSEB 10ਵੀਂ ਦੇ ਨਤੀਜਿਆਂ ‘ਚੋਂ ਮੁੜ ਕੁੜੀਆਂ ਨੇ ਮਾਰੀ ਬਾਜ਼ੀ
ਮੋਹਾਲੀ (ਵੀਓਪੀ ਬਿਊਰੋ) ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਲਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ ਕੁੜੀਆਂ ਨੇ ਪੂਰੇ ਪੰਜਾਬ ‘ਚੋਂ ਬਾਜ਼ੀ ਮਾਰ ਲਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਅਤੇ ਸਕੱਤਰ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਪੂਰੇ ਸੂਬੇ ‘ਚੋਂ 95.61 ਫ਼ੀਸਦੀ ਬੱਚੇ ਪਾਸ ਹੋਏ ਹਨ। ਇਨ੍ਹਾਂ ‘ਚੋਂ 96.85 ਫ਼ੀਸਦੀ ਕੁੜੀਆਂ ਅਤੇ 94.50 ਫ਼ੀਸਦੀ ਮੁੰਡੇ ਹਨ।
ਇਸ ਦੌਰਾਨ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅਕਸ਼ਨੂਰ ਕੌਰ 650 ‘ਚੋਂ 650 ਨੰਬਰ ਲੈ ਕੇ ਪਹਿਲੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਰਤਿੰਦਰਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਨਤੀਜਿਆਂ ਵਿੱਚ 2 ਲੱਖ 65 ਹਜ਼ਾਰ ਵਿਦਿਆਰਥੀ ਪਾਸ ਹੋਏ ਹਨ। ਇਸ ਵਾਰ 10ਵੀਂ ਜਮਾਤ ਦਾ ਨਤੀਜਾ 95.61 % ਰਿਹਾ ਹੈ। 96.85 % ਕੁੜੀਆਂ ਤੇ 94.50% ਲੜਕੇ ਇਸ ਵਾਰ ਪਾਸ ਹੋਏ ਹਨ। ਇਸ ਵਾਰ ਸਿਰਫ਼ 742 ਵਿਦਿਆਰਥੀ ਹੀ ਫੇਲ੍ਹ ਹੋਏ ਹਨ।

error: Content is protected !!