Skip to content
Friday, June 13, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
May
22
ਵਕੀਲ ਨੇ ਮੰਗੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਦੀ ਤਾਰੀਕ, ਭੜਕੇ ਜੱਜ-ਤੁਸੀਂ ਚਾਹੁੰਦੇ ਹੀ ਨਹੀਂ ਕਿ ਸਭ ਸਹੀ ਹੋਵੇ
Ajab Gajab
Delhi
Latest News
National
Punjab
ਵਕੀਲ ਨੇ ਮੰਗੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਦੀ ਤਾਰੀਕ, ਭੜਕੇ ਜੱਜ-ਤੁਸੀਂ ਚਾਹੁੰਦੇ ਹੀ ਨਹੀਂ ਕਿ ਸਭ ਸਹੀ ਹੋਵੇ
May 22, 2025
VOP TV
ਵਕੀਲ ਨੇ ਮੰਗੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਦੀ ਤਾਰੀਕ, ਭੜਕੇ ਜੱਜ-ਤੁਸੀਂ ਚਾਹੁੰਦੇ ਹੀ ਨਹੀਂ ਕਿ ਸਭ ਸਹੀ ਹੋਵੇ
ਨਵੀਂ ਦਿੱਲੀ (ਵੀਓਪੀ ਬਿਊਰੋ) ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵਈ ਨੇ ਬੁੱਧਵਾਰ ਨੂੰ ਕਿਹਾ ਕਿ ਵਕੀਲ ਛੁੱਟੀਆਂ ਦੌਰਾਨ ਕੰਮ ਨਹੀਂ ਕਰਨਾ ਚਾਹੁੰਦੇ ਪਰ ਮਾਮਲਿਆਂ ਦੇ ਲਟਕਦੇ ਰਹਿਣ ਲਈ ਨਿਆਂਪਾਲਿਕਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਚੀਫ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਬੈਂਚ ਉਸ ਸਮੇਂ ਨਾਰਾਜ਼ ਹੋ ਗਈ ਜਦੋਂ ਇਕ ਵਕੀਲ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਟੀਸ਼ਨ ਨੂੰ ਸੂਚੀਬੱਧ ਕਰਨ ਦੀ ਅਪੀਲ ਕੀਤੀ।
ਚੀਫ਼ ਜਸਟਿਸ ਨੇ ਕਿਹਾ, ‘‘ਪਹਿਲੇ ਪੰਜ ਜੱਜ ਛੁੱਟੀਆਂ ਦੌਰਾਨ ਬੈਠੇ ਹਨ ਅਤੇ ਕੰਮ ਕਰਨਾ ਜਾਰੀ ਰੱਖ ਰਹੇ ਹਨ, ਫਿਰ ਵੀ ਲਟਕਦੇ ਕੇਸਾਂ ਲਈ ਸਾਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਅਸਲ ’ਚ ਇਹ ਵਕੀਲ ਹਨ ਜੋ ਛੁੱਟੀਆਂ ਦੌਰਾਨ ਕੰਮ ਕਰਨ ਲਈ ਤਿਆਰ ਨਹੀਂ ਹਨ।’’
ਹਾਲ ਹੀ ’ਚ ਸੁਪਰੀਮ ਕੋਰਟ ਨੇ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਬੈਂਚਾਂ ਬਾਰੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਨੂੰ 26 ਮਈ ਤੋਂ 13 ਜੁਲਾਈ ਤਕ ਅੰਸ਼ਕ ਅਦਾਲਤ ਦੇ ਕੰਮਕਾਜੀ ਦਿਨਾਂ ਦਾ ਨਾਮ ਦਿਤਾ ਗਿਆ ਸੀ।
ਮਹੱਤਵਪੂਰਣ ਗੱਲ ਇਹ ਹੈ ਕਿ ਅੰਸ਼ਕ ਅਦਾਲਤੀ ਕੰਮਕਾਜੀ ਦਿਨਾਂ ਦੌਰਾਨ ਦੋ ਤੋਂ ਪੰਜ ਛੁੱਟੀਆਂ ਵਾਲੇ ਬੈਂਚ ਬੈਠਣਗੇ ਅਤੇ ਇੱਥੋਂ ਤਕ ਕਿ ਸੀ.ਜੇ.ਆਈ. ਸਮੇਤ ਚੋਟੀ ਦੇ ਪੰਜ ਜੱਜ ਵੀ ਇਸ ਮਿਆਦ ਦੌਰਾਨ ਅਦਾਲਤਾਂ ਲਗਾਉਣਗੇ।
ਪਹਿਲਾਂ ਦੀ ਪ੍ਰਥਾ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਿਰਫ ਦੋ ਛੁੱਟੀਆਂ ਵਾਲੇ ਬੈਂਚ ਹੁੰਦੇ ਸਨ। ਨੋਟੀਫਿਕੇਸ਼ਨ ’ਚ ਬੈਂਚਾਂ ’ਚ ਜੱਜਾਂ ਦੀ ਹਫਤਾਵਾਰੀ ਵੰਡ ਦੀ ਰੂਪਰੇਖਾ ਦਿਤੀ ਗਈ ਹੈ। 26 ਮਈ ਤੋਂ 1 ਜੂਨ ਤਕ ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਵਿਕਰਮ ਨਾਥ, ਜਸਟਿਸ ਜੇ.ਕੇ. ਮਹੇਸ਼ਵਰੀ ਅਤੇ ਜਸਟਿਸ ਬੀ.ਵੀ. ਨਾਗਰਤਨਾ ਕ੍ਰਮਵਾਰ ਪੰਜ ਬੈਂਚਾਂ ਦੀ ਅਗਵਾਈ ਕਰਨਗੇ।
ਇਸ ਸਮੇਂ ਦੌਰਾਨ ਸੁਪਰੀਮ ਕੋਰਟ ਦੀ ਰਜਿਸਟਰੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਖੁੱਲ੍ਹੀ ਰਹੇਗੀ। ਰਜਿਸਟਰੀ ਸਾਰੇ ਸਨਿਚਰਵਾਰ (12 ਜੁਲਾਈ ਨੂੰ ਛੱਡ ਕੇ) ਐਤਵਾਰ ਅਤੇ ਜਨਤਕ ਛੁੱਟੀਆਂ ’ਤੇ ਬੰਦ ਰਹੇਗੀ।
Post navigation
ਥਾਈਲੈਂਡ ਗਏ ਅੰਮ੍ਰਿਤਧਾਰੀ ਸਿੱਖ ਨਾਲ ਦੁਰਵਿਵਹਾਰ, ਸ੍ਰੀ ਸਾਹਿਬ ਪਹਿਨਣ ਤੋਂ ਰੋਕਿਆ
ਭਾਰਤ ਨੇ ਦੁਨੀਆ ਸਾਹਮਣੇ ਖੋਲੀ ਪਾਕਿਸਤਾਨ ਦੀ ਪੋਲ, ਕਿਹਾ-ਅੱਤਵਾਦ ਨੂੰ ਜਨਮ ਦੇ ਕੇ ਪਾਲਦਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us