ਬਲੋਚਾਂ ਨੇ ਪਾਕਿਸਤਾਨੀ ਫ਼ੌਜ ’ਤੇ ਕੀਤਾ ਹਮਲਾ, ਸੜਕਾਂ ‘ਤੇ ਵਿਛਾ ਦਿੱਤੀਆਂ 32 ਫ਼ੌਜੀਆਂ ਦੀਆਂ ਲਾਸ਼ਾਂ

ਬਲੋਚਾਂ ਨੇ ਪਾਕਿਸਤਾਨੀ ਫ਼ੌਜ ’ਤੇ ਕੀਤਾ ਹਮਲਾ, ਸੜਕਾਂ ‘ਤੇ ਵਿਛਾ ਦਿੱਤੀਆਂ 32 ਫ਼ੌਜੀਆਂ ਦੀਆਂ ਲਾਸ਼ਾਂ

ਇਸਲਾਮਾਬਾਦ (ਵੀਓਪੀ ਬਿਊਰੋ) ਪਾਕਿਸਤਾਨ ਵਿਚ ਸੁਰਖਿਆ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਅਤਿਵਾਦ ਹੁਣ ਪਾਕਿਸਤਾਨ ਲਈ ਵੀ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਦਰਅਸਲ, ਖੁਜਦਾਰ ਨੇੜੇ ਕਰਾਚੀ-ਕਵੇਟਾ ਹਾਈਵੇਅ ’ਤੇ ਫ਼ੌਜ ਦੇ ਕਾਫ਼ਲੇ ਨੂੰ ਇਕ ਵਿਸਫ਼ੋਟਕ ਯੰਤਰ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਇਸ ਵਿੱਚ 32 ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ।

 

ਪਾਕਿਸਤਾਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਅਜਿਹੀਆਂ ਘਟਨਾਵਾਂ ਆਮ ਸਨ ਪਰ ਹੁਣ ਵੱਡੇ ਸ਼ਹਿਰਾਂ ਵਿਚ ਵੀ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਅਜਿਹੇ ਵਿਚ ਸੁਰੱਖਿਆ ਨੂੰ ਲੈ ਕੇ ਸਥਿਤੀ ਕਾਫ਼ੀ ਚਿੰਤਾਜਨਕ ਬਣ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਮਲਾ ਕਰਾਚੀ-ਕਾਵੇਟਾ ਹਾਈਵੇਅ ’ਤੇ ਇਕ ਪਾਰਕ ਕੀਤੀ ਕਾਰ ਤੋਂ ਕੀਤਾ ਗਿਆ। ਰੀਪੋਰਟਾਂ ਅਨੁਸਾਰ ਇਸ ਕਾਫਲੇ ਵਿਚ 8 ਫ਼ੌਜ ਦੇ ਵਾਹਨ ਸ਼ਾਮਲ ਸਨ। ਇਸ ਹਮਲੇ ਵਿਚ ਤਿੰਨ ਵਾਹਨ ਸਿੱਧੇ ਤੌਰ ’ਤੇ ਲਪੇਟ ਵਿਚ ਆ ਗਏ। ਇਸ ਵਿਚ ਫ਼ੌਜੀ ਕਰਮਚਾਰੀਆਂ ਦੇ ਪਰਵਾਰਾਂ ਨੂੰ ਲਿਜਾਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ।

ਜਾਣਕਾਰੀ ਅਨੁਸਾਰ ਇਹ ਫ਼ੌਜ ਦਾ ਕਾਫ਼ਲਾ ਅੱਠ ਵਾਹਨਾਂ ਨਾਲ ਯਾਤਰਾ ਕਰ ਰਿਹਾ ਸੀ, ਜਦੋਂ ਅਚਾਨਕ ਸੜਕ ਦੇ ਕਿਨਾਰੇ ਖੜੀ ਇਕ ਕਾਰ ਵਿਚ ਇਕ ਵੱਡਾ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕਾਫ਼ਲੇ ਦੇ ਤਿੰਨ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਸਥਾਨਕ ਮੀਡੀਆ ਰੀਪੋਰਟਾਂ ਅਤੇ ਫ਼ੌਜੀ ਸੂਤਰਾਂ ਅਨੁਸਾਰ, ਇਹ ਇਕ ਯੋਜਨਾਬੱਧ ਆਤਮਘਾਤੀ ਹਮਲਾ ਜਾਪਦਾ ਹੈ, ਜਿਸ ਵਿਚ ਵੱਡੀ ਮਾਤਰਾ ਵਿਚ ਵਿਸਫ਼ੋਟਕਾਂ ਦੀ ਵਰਤੋਂ ਕੀਤੀ ਗਈ ਸੀ।

ਜ਼ਖ਼ਮੀਆਂ ਨੂੰ ਤੁਰਤ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ, ਪਾਕਿਸਤਾਨ ਦੇ ਖ਼ੁਫ਼ੀਆ ਅਤੇ ਫ਼ੌਜੀ ਅਧਿਕਾਰੀ ਇਸ ਮਾਮਲੇ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਮੌਜੂਦ ਫ਼ੌਜੀ ਅਧਿਕਾਰੀ ਸੱਚਾਈ ਨੂੰ ਛੁਪਾਉਣ ਲਈ ਇਸ ਘਟਨਾ ਨੂੰ ਸਕੂਲ ਬੱਸ ਹਮਲੇ ਨਾਲ ਜੋੜ ਰਹੇ ਹਨ।

error: Content is protected !!