ਦਿਨ-ਦਿਹਾੜੇ ਬੈਂਕ ‘ਚ 40 ਲੱਖ ਦਾ ਡਾਕਾ, ਫਗਵਾੜਾ ‘ਚ ਵਾਪਰੀ ਵਾਰਦਾਤ

ਦਿਨ-ਦਿਹਾੜੇ ਬੈਂਕ ‘ਚ 40 ਲੱਖ ਦਾ ਡਾਕਾ, ਫਗਵਾੜਾ ‘ਚ ਵਾਪਰੀ ਵਾਰਦਾਤ

ਵੀਓਪੀ ਬਿਊਰੋ – ਫਗਵਾੜਾ ਵਿੱਚ ਦਿਨ-ਦਿਹਾੜੇ ਇੱਕ ਬੈਂਕ ਡਕੈਤੀ ਹੋਈ ਹੈ। ਫਗਵਾੜਾ-ਹੁਸ਼ਿਆਰਪੁਰ ਹਾਈਵੇਅ ‘ਤੇ ਸਥਿਤ ਐੱਚਡੀਐੱਫਸੀ ਬੈਂਕ ਵਿੱਚ ਬੰਦੂਕ ਦੇ ਦਮ ‘ਤੇ ਲਗਭਗ 40 ਲੱਖ ਰੁਪਏ ਲੁੱਟ ਕੇ ਨਕਾਬਪੋਸ਼ ਲੁਟੇਰੇ ਫਰਾਰ ਹੋ ਗਏ।

ਜਾਣਕਾਰੀ ਮੁਤਾਬਕ ਤਿੰਨ ਹਥਿਆਰਬੰਦ ਲੁਟੇਰੇ ਇੱਕ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਬੈਂਕ ਦੇ ਅੰਦਰ ਮੌਜੂਦ ਸਟਾਫ ਨੂੰ ਬੰਦੂਕਾਂ ਦਿਖਾ ਕੇ ਲੁੱਟ ਨੂੰ ਅੰਜਾਮ ਦਿੱਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਐੱਸਪੀ ਸਿਟੀ ਫਗਵਾੜਾ ਰੁਪਿੰਦਰ ਕੌਰ ਭਾਟੀ ਨੇ ਦੱਸਿਆ ਕਿ ਡਕੈਤੀ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਮਿਲੀ ਹੈ ਕਿ ਇਹ ਵਾਰਦਾਤ ਇੱਕ ਕਾਰ ਵਿੱਚ ਸਵਾਰ ਤਿੰਨ ਲੁਟੇਰਿਆਂ ਨੇ ਕੀਤੀ ਹੈ। ਬਦਮਾਸ਼ਾਂ ਕੋਲ ਬੰਦੂਕਾਂ ਸਨ।

ਉਨ੍ਹਾਂ ਕਿਹਾ ਕਿ ਬੈਂਕ ਵਾਲੇ ਅਜੇ ਲੁੱਟ ਦੀ ਰਕਮ ਕਲੀਅਰ ਨਹੀਂ ਕਰ ਰਹੇ ਹਨ, ਜਿਵੇਂ ਹੀ ਇਹ ਕਲੀਅਰ ਹੋਵੇਗਾ, ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

error: Content is protected !!