Skip to content
Monday, June 9, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
9
ਭਰਾਵਾਂ ਨੇ ਹੀ ਹੈਵਾਨਾਂ ਕੋਲ ਵੇਚ’ਤੀ ਭੈਣ, ਕਈ ਜਗ੍ਹਾ ਹੋਇਆ ਸਰੀਰਕ ਸ਼ੋਸ਼ਣ
Ajab Gajab
Crime
Latest News
National
Punjab
ਭਰਾਵਾਂ ਨੇ ਹੀ ਹੈਵਾਨਾਂ ਕੋਲ ਵੇਚ’ਤੀ ਭੈਣ, ਕਈ ਜਗ੍ਹਾ ਹੋਇਆ ਸਰੀਰਕ ਸ਼ੋਸ਼ਣ
June 9, 2025
VOP TV
ਭਰਾਵਾਂ ਨੇ ਹੀ ਹੈਵਾਨਾਂ ਕੋਲ ਵੇਚ’ਤੀ ਭੈਣ, ਕਈ ਜਗ੍ਹਾ ਹੋਇਆ ਸਰੀਰਕ ਸ਼ੋਸ਼ਣ
ਫਿਰੋਜ਼ਪੁਰ (ਵੀਓਪੀ ਬਿਊਰੋ) Punjab, Firozpur, crime news ਪੰਜਾਬ ਤੋਂ ਇੱਕ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਚਚੇਰੇ ਭਰਾਵਾਂ ਨੇ ਆਪਣੀ ਭੈਣ ਨੂੰ ਹੈਵਾਨਾ ਦੀ ਤਰ੍ਹਾ ਵੇਚ ਦਿੱਤਾ। ਮਨੁੱਖੀ ਤਸਕਰੀ ਦਾ ਘਿਨੌਣਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਉਕਤ ਔਰਤ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਪੀੜਤ ਔਰਤ ਨੂੰ ਖਿਡੌਣਿਆਂ ਦੀ ਤਰ੍ਹਾਂ ਖਰੀਦਿਆ ਅਤੇ ਵੇਚਿਆ ਗਿਆ। ਇੰਨਾ ਹੀ ਨਹੀਂ ਉਕਤ ਔਰਤ ਦੇ ਕੋਲੋਂ ਬੰਦੂਆ ਮਜ਼ਦੂਰ ਦੀ ਤਰ੍ਹਾਂ ਕਰਵਾਉਂਦੇ ਰਹੇ।
ਇਸ ਦੌਰਾਨ ਮਹਿਲਾ ਤੋਂ ਧੱਕੇ ਨਾਲ ਕੰਮ ਕਰਵਾਇਆ ਗਿਆ ਅਤੇ ਉਸ ਦਾ ਸਰੀਰਿਕ ਸ਼ੋਸ਼ਣ ਵੀ ਕੀਤਾ ਗਿਆ। ਉਕਤ ਮੁਲਜ਼ਮਾਂ ‘ਤੇ ਅੱਗੇ ਤੋਂ ਅੱਗੇ ਚਾਰ ਜਗ੍ਹਾ ਮਹਿਲਾ ਨੂੰ ਵੇਚਣ ਦੇ ਦੋਸ਼ ਲੱਗੇ ਹਨ। ਇਸ ਦੌਰਾਨ ਸਿੱਖ ਜਥੇਬੰਦੀਆਂ ਵੱਲੋਂ ਮਹਿਲਾ ਦੀ ਮਦਦ ਕੀਤੀ ਗਈ ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਉਸਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਹੀ ਇੱਕ ਨੌਜਵਾਨ ਨਾਲ ਹੋਇਆ ਸੀ। ਉਨ੍ਹਾਂ ਦੇ ਘਰ ਇੱਕ ਬੇਟੀ ਪੈਦਾ ਹੋਈ। ਵਿਆਹ ਤੋਂ ਬਾਅਦ ਸਭ ਕੁਝ ਠੀਕ-ਠਾਕ ਚੱਲਦਾ ਰਿਹਾ ਹੈ। ਫਿਰ ਉਸ ਦੇ ਪਤੀ ਨੇ ਅਚਾਨਕ ਦੂਜਾ ਵਿਆਹ ਕਰਵਾ ਲਿਆ ਤੇ ਉਸ ਨੂੰ ਘਰੋਂ ਕੱਢ ਦਿੱਤਾ ਤੇ ਆਪਣੀ ਧੀ ਨੂੰ ਕੋਲ ਰੱਖ ਲਿਆ। ਰਮਨਦੀਪ ਕੌਰ ਦਾ ਪਲਾਂ `ਚ ਸਭ ਕੁਝ ਉੱਜੜ ਗਿਆ। ਆਖ਼ਰ ਉਹ ਮਾਪਿਆਂ ਘਰ ਰਹਿਣ ਲੱਗੀ।
ਇਥੇ ਵੀ ਮੁਸੀਬਤਾਂ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਉਸ ਦੇ ਮਾਤਾ-ਪਿਤਾ ਉਸ ਨੂੰ ਮੁਸੀਬਤ ‘ਚ ਛੱਡ ਕੇ ਤੁਰ ਗਏ। ਮਾਪਿਆਂ ਦੀ ਮੌਤ ਤੋਂ ਬਾਅਦ ਉਹ ਪਰਿਵਾਰ ਨੂੰ ਬੋਝ ਬਣਦੀ ਜਾਪੀ ਅਤੇ ਚਚੇਰੇ ਭਰਾਵਾਂ ਨੇ ਉਸ ਨੂੰ ਇਕ ਲੜਕੀ ਨਾਲ ਰਾਜਸਥਾਨ ਵੇਚ ਦਿੱਤਾ। ਰਮਨਦੀਪ ਕੌਰ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਪਿੰਡ ‘ਚ ਆਪਣੀ ਮਾਂ ਕੋਲ ਛੱਡ ਗਈ। ਇਥੇ ਵੀ ਜਸਵਿੰਦਰ ਕੌਰ ਦੀ ਜੂਨ ਨਾ ਸੁਧਰੀ। ਇਥੇ ਉਸ ਕੋਲੋਂ ਕਰੀਬ 11 ਸਾਲ ਘਰ ਦਾ ਕੰਮ ਕਰਵਾਇਆ ਗਿਆ। ਉਸ ਨੂੰ ਆਪਣਾ ਜੀਵਨ ਬਸਰ ਕਰਨ ਲਈ ਬੱਕਰੀਆਂ ਵੀ ਚਾਰਨੀਆਂ ਪਈਆਂ।
Post navigation
ਪ੍ਰੇਮਿਕਾ ਨੇ ਬਣਾ ਲਈ ਵਿਆਹੇ ਪ੍ਰੇਮੀ ਦੀ ਅਸ਼ਲੀਲ ਵੀਡੀਓ, ਬਲੈਕਮੇਲ ਕੀਤਾ ਤਾਂ ਦੁਖੀ ਹੋ ਕੇ ਕਰ ਗਿਆ ਖੁਦਕੁਸ਼ੀ
ਹਨੀਮੂਨ ‘ਤੇ ਗਈ ਪਤਨੀ ਬਣੀ ਕਾਤਲ… ਪਤੀ ਦੀ ਮਿਲੀ ਲਾਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us