ਜਿਮ ‘ਚ ਇੱਕ-ਦੂਜੇ ਨੂੰ ਜ਼ੋਰ ਦਿਖਾਉਣ ਲੱਗੇ ਗੱਭਰੂ, ਮਾਰ-ਕੁਟਾਈ ਤਕ ਪਹੁੰਚੀ ਗੱਲ, ਦਸਤਾਰ ਦੀ ਬੇਅਦਬੀ

ਜਿਮ ‘ਚ ਇੱਕ-ਦੂਜੇ ਨੂੰ ਜ਼ੋਰ ਦਿਖਾਉਣ ਲੱਗੇ ਗੱਭਰੂ, ਮਾਰ-ਕੁਟਾਈ ਤਕ ਪਹੁੰਚੀ ਗੱਲ, ਦਸਤਾਰ ਦੀ ਬੇਅਦਬੀ

ਵੀਓਪੀ ਬਿਊਰੋ – ਲੁਧਿਆਣਾ ਦੇ ਇੱਕ ਜਿਮ ਵਿੱਚ ਐਕਸਰਸਾਈਜ਼ ਲਾਉਣ ਨੂੰ ਲੈ ਕੇ ਹੋਈ ਗੁੰਡਾਗਰਦੀ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਇਲਜਾਮ ਨੇ ਕਿ ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ।

ਮਾਮਲਾ ਲੁਧਿਆਣਾ ਦੇ 32 ਸੈਕਟਰ ਤੂੰ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਜਿਮ ਵਿੱਚ ਐਕਸਰਸਾਈਜ਼ ਲਗਾ ਰਿਹਾ ਤਾਂ ਉਸਨੇ ਦੱਸਿਆ ਕਿ ਇੱਕ ਨੌਜਵਾਨ ਗੌਰਵ ਸਚਦੇਵਾ ਨੇ ਮੈਨੂੰ ਪੁੱਛਿਆ ਕਿੰਨਾ ਟਾਈਮ ਮੈਂ ਉਸ ਨੂੰ ਕਿਹਾ ਕਿ ਪੰਜ ਤੋਂ ਸੱਤ ਮਿੰਟ ਲੱਗਣਗੇ ਤਾਂ ਉਸ ਤੋਂ ਬਾਅਦ ਉਸਨੇ ਮੇਰੇ ਨਾਲ ਬਹਿਸਬਾਜੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਤੇ ਹਮਲਾ ਵੀ ਕਰ ਦਿੱਤਾ ਮੇਰੀ ਦਸਤਾਰ ਉਤਾਰ ਦਿੱਤੀ ਉਸ ਤੋਂ ਬਾਅਦ ਆਲੇ ਦੁਆਲੇ ਖੜੇ ਨੌਜਵਾਨਾਂ ਨੇ ਉਸਨੂੰ ਰੋਕਿਆ।

ਇਹ ਮਾਮਲਾ ਕੱਲ ਸਵੇਰੇ 6:30 ਵਜੇ ਦੇ ਕਰੀਬ ਹੋਇਆ ਹਜ਼ਾਰਾਂ ਸਿੰਘ ਨੇ ਦੱਸਿਆ ਕਿ ਅਸੀਂ ਪੁਲਿਸ ਕੰਪਲੇਂਟ ਕਰਾ’ਤੀ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਨੌਜਵਾਨ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੇਰੇ ਦਸਤਾਰ ਦੀ ਬੇਅਦਬੀ ਕੀਤੀ ਅਤੇ ਬਣਦੇ ਅਫੈਂਸ ਲੱਗਣੇ ਚਾਹੀਦੇ ਨੇ ਅਗਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਘੇਰਾਵ ਕਰਾਂਗੇ।

error: Content is protected !!