ਹਨੀ ਟਰੈਪ ‘ਚ ਫਸਿਆ ਸ਼ਰਾਬ ਠੇਕੇਦਾਰ, ਲੱਖਾਂ ਰੁਪਏ ਦੇ ਕੇ ਵੀ ਖਹਿੜਾ ਨਾ ਛੁੱਟਿਆ ਤਾਂ ਕਰ ਲਈ ਖੁਦ+ਕੁਸ਼ੀ

ਹਨੀ ਟਰੈਪ ‘ਚ ਫਸਿਆ ਸ਼ਰਾਬ ਠੇਕੇਦਾਰ, ਲੱਖਾਂ ਰੁਪਏ ਦੇ ਕੇ ਵੀ ਖਹਿੜਾ ਨਾ ਛੁੱਟਿਆ ਤਾਂ ਕਰ ਲਈ ਖੁਦ+ਕੁਸ਼ੀ

ਵੀਓਪੀ ਬਿਊਰੋ – ਹਰਿਆਣਾ ਦੇ ਸ਼ਰਾਬ ਦੇ ਠੇਕੇਦਾਰ ਨੇ ਪੰਜਾਬ ਬਾਰਡਰ ਦੇ ਉੱਪਰ ਖੁਦ+ਕੁਸ਼ੀ ਕੀਤੀ ਹੈ। ਇਸ ਦੌਰਾਨ ਠੇਕੇਦਾਰ ਨੇ 9 ਪੇਜਾਂ ਦੇ ਆਪਣੇ ਸੁਸਾ+ਈਡ ਨੋਟ ਦੇ ਵਿੱਚ ਦੱਸਿਆ ਕਿ ਕਿਵੇਂ ਇੱਕ ਮਹਿਲਾ ਦੇ ਦੁਆਰਾ ਹਨੀ ਟਰੈਪ ਦੇ ਵਿੱਚ ਫਸਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਉਸ ਨੂੰ ਬਲੈਕਮੇਲ ਕੀਤਾ।

ਦੱਸ ਦਈਏ ਕਿ ਇਹ ਸ਼ਰਾਬ ਦੇ ਠੇਕੇਦਾਰ ਹਰਿਆਣਾ ਦੇ ਕੁਰੂਕਸ਼ੇਤਰ ਦਾ ਰਹਿਣ ਵਾਲਾ ਹੈ, ਜਿਸ ਨੇ ਕਿ ਜੁਲਕਾਂ ਦੇ ਨੇੜੇ ਇੱਕ ਮੈਰਿਜ ਪੈਲੇਸ ਕੋਲ ਸੜਕ ਦੇ ਉੱਪਰ ਖੁਦ ਨੂੰ ਫਾਂਸੀ ਲਗਾ ਲਈ। ਆਪਣੇ ਸੁਸਾਈਡ ਨੋਟ ਦੇ ਵਿੱਚ ਉਸਨੇ ਦੱਸਿਆ ਕਿ ਕੈਥਲ ਦੀ ਕਿ ਤਲਾਕਸ਼ੁਦਾ ਮਹਿਲਾ ਨੇ ਉਸਨੂੰ ਹਨੀ ਟਰੈਪ ਦੇ ਵਿੱਚ ਫਸਾਇਆ ਅਤੇ ਆਪਣੇ ਸਾਥੀ ਦੇ ਨਾਲ ਮਿਲ ਕੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨ ਲੱਗ ਗਈ। ਉਸਨੇ ਸੁਸਾਈਡ ਨੋਟ ਦੇ ਵਿੱਚ ਦੱਸਿਆ ਕਿ ਕਿਵੇਂ ਪਹਿਲਾਂ ਉਸਨੇ 5 ਲੱਖ ਰੁਪਿਆ ਉਸ ਨੂੰ ਦਿੱਤਾ ਤੇ ਬਾਅਦ ਦੇ ਵਿੱਚ ਉਹਨਾਂ ਦੇ ਦੁਆਰਾ 2 ਲੱਖ ਰੁਪਏ ਹੋਰ ਡਿਮਾਂਡ ਕੀਤੇ ਗਏ।

ਪੁਲਿਸ ਦੇ ਦੁਆਰਾ ਪਟਿਆਲਾ ਦੇ ਥਾਣਾ ਜੁਲਕਾਂ ਦੇ ਵਿੱਚ ਮਹਿਲਾ ਤੇ ਉਸਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਮਹਿਲਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ। ਜਦਕਿ ਉਸਦੇ ਸਾਥੀ ਦੀ ਤਲਾਸ਼ ਅਜੇ ਜਾਰੀ ਹੈ। ਮਿਰਤਕ ਵਿਅਕਤੀ ਕੁਰੂਕਸ਼ੇਤਰ ਦੇ ਸਿਉਸਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਦਾ ਨਾਮ ਬਲਜੀਤ ਸਿੰਘ ਹੈ ਜੋ ਕਿ ਪਹਿਲਾਂ ਸਰਪੰਚ ਵੀ ਰਹਿ ਚੁੱਕਿਆ ਸੀ।

ਪਰਿਵਾਰਿਕ ਮੈਂਬਰਾਂ ਦੇ ਦੱਸਣ ਦੇ ਮੁਤਾਬਿਕ ਉਹ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ ਪਰ ਪੁਲਿਸ ਦੇ ਦੁਆਰਾ ਜਦ ਉਹਨਾਂ ਨੂੰ 17 ਜੂਨ ਨੂੰ ਫੋਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੇ ਭਰਾ ਨੇ ਸੁਸਾਈਡ ਕਰ ਲਿਆ ਹੈ।

error: Content is protected !!