ਕੁੱਤਿਆਂ ਪਿੱਛੇ ਮਾਰ’ਤਾ ਬੰਦਾ… ਛੋਟੀ ਜਿਹੀ ਹਾਰ ਨੇ ਬਣਾਇਆ ਕਾਤ+ਲ

ਕੁੱਤਿਆਂ ਪਿੱਛੇ ਮਾਰ’ਤਾ ਬੰਦਾ… ਛੋਟੀ ਜਿਹੀ ਹਾਰ ਨੇ ਬਣਾਇਆ ਕਾਤ+ਲ

ਮਾਨਸਾ (ਵੀਓਪੀ ਬਿਊਰੋ) ਮਾਨਸਾ ਵਿੱਚ ਇੱਕ 38 ਸਾਲਾਂ ਨੌਜਵਾਨ ਸਤਨਾਮ ਸਿੰਘ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਕਈ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਸਤਨਾਮ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਕੁੱਤਿਆਂ ਦੀਆਂ ਦੌੜਾਂ ਕਰਵਾਉਣ ਦਾ ਸ਼ੌਕੀਨ ਸੀ। ਇਹ ਦੌੜ ਉਸਦੀ ਮੌਤ ਦਾ ਕਾਰਨ ਬਣੀ।

ਜਾਣਕਾਰੀ ਮੁਤਾਬਕ ਸਤਨਾਮ ਸਿੰਘ ਦਾ ਕੁੱਤਾ ਦੌੜ ਵਿੱਚ ਪਹਿਲੇ ਸਥਾਨ ‘ਤੇ ਆਇਆ ਸੀ। ਰੰਜਿਸ਼ ਕਾਰਨ ਹਾਰੇ ਹੋਏ ਕੁੱਤੇ ਦੇ ਮਾਲਕਾਂ ਨੇ ਅੱਜ ਮਾਨਸਾ ਆਏ ਸਤਨਾਮ ਸਿੰਘ ਦਾ ਕਤਲ ਕਰ ਦਿੱਤਾ। ਇਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਕਤਲ ਕਰਨ ਵਾਲੇ ਨੌਜਵਾਨ ਸਿਰਸਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਦੱਸੇ ਜਾ ਰਹੇ ਹਨ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਸ ਵਾਰਦਾਤ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

error: Content is protected !!