ਅੰਮ੍ਰਿਤਪਾਲ ਸਿੰਘ ਤੇ ਪੰਨੂ ਖਿਲਾਫ ਇਕ ਹੋਏ ਮਜੀਠੀਆ ਤੇ ਬਿੱਟੂ, ਕਿਹਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ, ਡੇਰਾ ਮੁਖੀ ਬਾਰੇ ਕਹੀ ਇਹ ਗੱਲ…

ਅੰਮ੍ਰਿਤਪਾਲ ਸਿੰਘ ਤੇ ਪੰਨੂ ਖਿਲਾਫ ਇਕ ਹੋਏ ਮਜੀਠੀਆ ਤੇ ਬਿੱਟੂ, ਕਿਹਾ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ, ਡੇਰਾ ਮੁਖੀ ਬਾਰੇ ਕਹੀ ਇਹ ਗੱਲ…

ਵੀਓਪੀ ਬਿਊਰੋ – ਪੰਜਾਬ ਵਿੱਚ ਇਸ ਸਮੇਂ ਖਾਲਿਸਤਾਨ ਦੀ ਮੰਗ ਫਿਰ ਤੋਂ ਉੱਠ ਰਹੀ ਹੈ। ਇਸ ਸਮੇਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੂੰ ਫਟਕਾਰ ਲਾਈ ਹੈ ਅਤੇ ਕਿਹਾ ਹੈ ਕਿ ਅਜਿਹੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਬਿਕਰਮ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਲਈ ਹੀ ਹਨ। ਇਸ ਦੌਰਾਨ ਮਜੀਠੀਆ ਨੇ ਉਹਨਾਂ ਖਿਲਾਫ ਜੰਮ ਕੇ ਭੜਾਸ ਕੱਢੀ। ਇਸ ਦੌਰਾਨ ਉਹਨਾਂ ਨੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ ਵੀ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਰਹੀ ਹੈ, ਜਦਕਿ ਬੰਦੀ ਸਿੱਖਾਂ ਦੇ ਮਾਮਲੇ ‘ਚ ਸਾਰੇ ਨਿਯਮ ਬਦਲ ਦਿੱਤੇ ਜਾਂਦੇ ਹਨ।

ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਇੱਥੇ ਕੋਈ ਖਾਲਿਸਤਾਨ ਨਹੀਂ ਬਣੇਗਾ। ਮਜੀਠੀਆ ਨੇ ਇਸ ਦੌਰਾਨ ਗੁਰੂ ਘਰ ਵਿੱਚ ਹਥਿਆਰ ਲੈ ਕੇ ਜਾਣ ਦੀ ਵੀ ਨਿਖੇਧੀ ਕੀਤੀ। ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵਿੱਚ ਪੁੱਜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਹਥਿਆਰਾਂ ਸਮੇਤ ਪਹੁੰਚੇ ਸਨ। ਜਿਸ ਦੀ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਜੀਠੀਆ ਨੇ ਡਟਵਾਂ ਸਟੈਂਡ ਲੈਂਦਿਆਂ ਕਿਹਾ ਕਿ ਉਹ ਹਰ ਹਿੰਦੂ, ਇਸਾਈ, ਮੁਸਲਮਾਨ, ਸਿੱਖ ਹਰ ਪੰਜਾਬੀ ਨਾਲ ਖੜ੍ਹੇ ਹਨ ਤੇ ਜਿਸ ਨਾਲ ਵੀ ਧੱਕਾ ਹੋਵੇਗਾ, ਅਸੀਂ ਉਨ੍ਹਾਂ ਲਈ ਡਟ ਕੇ ਲੜਾਂਗੇ। ਲੋਕ ਫ਼ੋਨ ਕਰ ਕੇ ਕਹਿ ਰਹੇ ਹਨ ਕਿ ਉਹ ਖੁਦ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਰਕਾਰਾਂ ਦਾ ਕੰਮ ਹੈ ਪਰ ਜੇਕਰ ਸਰਕਾਰ ਇਸ ਤੋਂ ਭਜਦੀ ਹੈ ਤਾਂ ਅਸੀਂ ਆਪਣੀ ਸਮਰੱਥਾ ਮੁਤਾਬਕ ਲੋਕਾਂ ਦੀ ਸੁਰੱਖਿਆ ਕਰਾਂਗੇ।

ਇਸ ਦੌਰਾਨ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਵੀ ਬਿਕਰਮ ਮਜੀਠੀਆ ਦੇ ਇਸ ਬਿਆਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੋ ਮਾਹੌਲ ਪੰਜਾਬ ਵਿੱਚ ਇਸ ਸਮੇਂ ਬਣ ਰਿਹਾ ਹੈ, ਹਾਲਾਤਾਂ ਨੂੰ ਦੇਖਦੇ ਹੋਏ ਬਿਕਰਮ ਮਜੀਠੀਆ ਦਾ ਇਹ ਬਿਆਨ ਸ਼ਲਾਘਾਯੋਗ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਵੇਂ ਸਾਡੀ ਕਿੰਨੀ ਵੀ ਸਿਆਸੀ ਲੜਾਈ ਰਹਿੰਦੀ ਹੈ, ਨਿਜੀ ਬਿਆਨਬਾਜ਼ੀ ਚਲਦੀ ਰਹਿੰਦੀ ਹੈ, ਪਰ ਜਦੋਂ ਵੀ ਕੋਈ ਪੰਜਾਬ ਦੇ ਤੇ ਦੇਸ਼ ਦੇ ਮੁੱਦੇ ‘ਤੇ ਗੱਲ ਕਰੇਗਾ, ਮੈਂ ਉਨ੍ਹਾਂ ਨੂੰ ਜੀ ਆਇਆਂ ਕਹਾਂਗਾ। ਅੱਜ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਬੋਲ ਰਹੇ ਸਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਅੱਗੇ ਹਿੰਦੂ, ਸਿੱਖ, ਮੁਸਲਮਾਨ, ਇਸਾਈ ਸਾਰੇ ਇਕ ਗੁਲਦਸਤੇ ਵਾਂਗ ਬੈਠੇ ਹਨ। ਇਸ ਨਾਲ ਸਭ ਨੂੰ ਖੁਸ਼ੀ ਮਿਲਦੀ ਹੈ। ਬਿੱਟੂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਇਸ ਭਾਈਚਾਰੇ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਿੱਤੀਆਂ। ਸੰਸਦ ਮੈਂਬਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਬਹੁਤ ਪੁਰਾਣੀ ਪਾਰਟੀ ਹੈ, ਇਸ ਲਈ ਇਹ ਬਿਆਨ ਬਹੁਤ ਜ਼ਰੂਰੀ ਸੀ। ਪੰਜਾਬ ਦੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਦਿਨ ਦਾ ਪੰਜਾਬ ਵਿਚ ਇਹ ਖੂਨ ਖਰਾਬਾ ਸ਼ੁਰੂ ਹੋਇਆ, ਇਸ ‘ਤੇ ਮੁੱਖ ਮੰਤਰੀ ਤਾਂ ਦੂਰ ਦੀ ਗੱਲ ਹੈ ਕਿਸੇ ਕੈਬਨਿਟ ਮੰਤਰੀ ਨੇ ਵੀ ਆ ਕੇ ਪ੍ਰੈੱਸ ਕਾਨਫਰੰਸ ਤਕ ਨਹੀਂ ਕੀਤੀ ਕਿ ਸਾਡੀ ਸਰਕਾਰ ਵਿਚ ਅਜਿਹੀਆਂ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਦੂਜੇ ਪਾਸੇ ਜਦ ਇਸ ਸਬੰਧੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਨਾਲ ਇਸ ਸਬੰਧੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਕੋਈ ਦੁੱਧ ਦਾ ਧੋਤਾ ਨਹੀਂ ਹੈ ਅਤੇ ਉਹ ਤਾਂ ਖੁਦ ਕਾਲੇ ਧੰਦਿਆਂ ਵਿੱਚ ਸ਼ਾਮਲ ਹੈ। ਉਹ ਕੋਈ ਮੋਰਚਾ ਮਾਰ ਕੇ ਜੇਲ੍ਹ ਜਾ ਕੇ ਨਹੀਂ ਆਇਆ ਸਗੋਂ ਨਸ਼ੇ ਦੇ ਮਾਮਲੇ ਵਿੱਚ ਜੇਲ੍ਹ ਜਾ ਕੇ ਆਇਆ ਹੈ ਅਤੇ ਸਭ ਤੋਂ ਜਿਆਦਾ ਨਸ਼ੇ ਦਾ ਨਾਲ ਗ੍ਰਸਤ ਨੌਜਵਾਨ ਉਸ ਦੇ ਹੀ ਇਲਾਕੇ ਵਿੱਚ ਹਨ। ਇਸ ਲਈ ਉਹ ਇਸ ਤਰਹਾਂ ਦੇ ਨੇਤਾ ਦੀ ਬਿਆਨਬਾਜੀ ਨੂੰ ਕੋਈ ਤਵੱਜੋਂ ਨਹੀ ਦਿੰਦੇ। ਇਸ ਦੌਰਾਨ ਉਹਨਾਂ ਨੇ ਰਵਨੀਤ ਬਿੱਟੂ ਅਤੇ ਉਹਨਾਂ ਦੇ ਪਿਤਾ ਦੀਆਂ ਨੀਤੀਆਂ ਦੀ ਵੀ ਨਿਖੇਧੀ ਕੀਤੀ।

error: Content is protected !!