ਲੇਡੀ ਸਿੰਘਮ 1 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਸਸਪੈਂਡ ਜਾਣੋ ਕੀ ਹੈ ਪੂਰਾ ਮਾਮਲਾ

ਲੇਡੀ ਸਿੰਘਮ 1 ਲੱਖ ਰਿਸ਼ਵਤ ਲੈਣ ਦੇ ਮਾਮਲੇ ‘ਚ ਸਸਪੈਂਡ ਜਾਣੋ ਕੀ ਹੈ ਪੂਰਾ ਮਾਮਲਾ

ਲੇਡੀ ਸਿੰਘਮ ਵਜੋਂ ਮਸ਼ਹੂਰ ਐਸਐਚਓ ਅਮਨਦੀਪ ਕੌਰ ਸੰਧੂ ਨੂੰ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿੱਚ ਜੁਆਇਨ ਕਰਨ ਤੋਂ ਤਿੰਨ ਦਿਨ ਬਾਅਦ ਹੀ ਰਿਸ਼ਵਤ ਦੇ ਇੱਕ ਕੇਸ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਮਨਦੀਪ ਕੌਰ ਸੰਧੂ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,ਏਡੀਸੀਪੀ ਤੁਸ਼ਾਰ ਗੁਪਤਾ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਲੇਡੀ ਸਿੰਘਮ ਨਾਮ ਦੇ ਪਿੱਛੇ ਦੀ ਕਹਾਣੀ
ਪਿਛਲੇ ਕੁਝ ਸਮੇਂ ਤੋਂ ਐੱਸਐੱਚਓ ਨੇ ਕਦੇ ਕਾਲੇ ਸ਼ੀਸ਼ਿਆਂ ਵਾਲਿਆਂ ਦੇ ਚਲਾਨ ਕੱਟੇ ਅਤੇ ਕਦੇ ਸ਼ਰਾਬੀਆਂ ‘ਤੇ ਕਾਰਵਾਈ ਕੀਤੀ, ਜਿਸ ਕਾਰਨ ਉਹ ਲੇਡੀ ਸਿੰਘਮ ਦੇ ਨਾਮ ਨਾਲ ਮਸ਼ਹੂਰ ਹੋ ਗਈ। ਅਮਨਦੀਪ ਕੌਰ ਲੁਧਿਆਣਾ ਤੋਂ ਪਹਿਲਾਂ ਸਟੇਟ ਸਾਈਬਰ ਸੈੱਲ ਮੁਹਾਲੀ ਵਿੱਚ ਤਾਇਨਾਤ ਸੀ।ਉਸ ਸਮੇਂ ਉਸ ਨੇ ਇੱਕ ਕੇਸ ਵਿੱਚ ਕਾਰਵਾਈ ਦੇ ਨਾਂ ਤੇ ਇੱਕ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਪਰ ਪੀੜਤ ਧਿਰ ਨੇ ਇਸ ਸਬੰਧੀ ਪੁਲਿਸ ਅਤੇ ਸਰਕਾਰ ਦੋਵਾਂ ਨੂੰ ਸ਼ਿਕਾਇਤ ਕੀਤੀ ਸੀ। ਜਿਸ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪਿਛਲੇ ਤਿੰਨ ਦਿਨਾਂ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦੋ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਤਿੰਨ ਦਿਨ ਪਹਿਲਾਂ ਬਿਨਾਂ ਟੈਕਸ ਦੇ ਟਰੱਕ ਨੂੰ ਸਰਹੱਦ ਪਾਰ ਕਰਨ ਦੇਣ ਦੇ ਦੋਸ਼ ਹੇਠ ਏ.ਐਸ.ਆਈ. ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।

ਜਾਂਚ ਉਪਰੰਤ ਉਹ ਦੋਸ਼ੀ ਪਾਏ ਗਏ, ਉਦੋਂ ਅਮਨਦੀਪ ਦੀ ਬਦਲੀ ਲੁਧਿਆਣਾ ਹੋ ਚੁੱਕੀ ਸੀ। ਜਦੋਂ ਰਿਪੋਰਟ ਲੁਧਿਆਣਾ ਦੇ ਐਸਪੀ ਮਨਦੀਪ ਸਿੰਘ ਸਿੱਧੂ ਕੋਲ ਪੁੱਜੀ ਤਾਂ ਉਨ੍ਹਾਂ ਅਮਨਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ।ਇਸ ਦੇ ਨਾਲ ਹੀ ਏਡੀਸੀਪੀ ਨੂੰ ਵੀ ਪੂਰੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ।

error: Content is protected !!