ਹਰਿਆਣਾ ਦੇ ਮੰਤਰੀ ਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹਾਂ, ਕਿਹਾ- ਪੰਜਾਬ ਦੀਆਂ ਸੜਕਾਂ ਚੌੜੀਆਂ ਕਰੋ ਸਾਡਾ ਲੰਘਣਾ ਮੁਸ਼ਕਲ ਹੋਇਆ ਆ

ਹਰਿਆਣਾ ਦੇ ਮੰਤਰੀ ਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹਾਂ, ਕਿਹਾ- ਪੰਜਾਬ ਦੀਆਂ ਸੜਕਾਂ ਚੌੜੀਆਂ ਕਰੋ ਸਾਡਾ ਲੰਘਣਾ ਮੁਸ਼ਕਲ ਹੋਇਆ ਆ


ਚੰਡੀਗੜ੍ਹ (ਵੀਓਪੀ ਬਿਊਰੋ) ਇਸ ਸਮੇਂ ਹਰਿਆਣਾ ਦੇ ਮੰਤਰੀ ਸਾਹਿਬ ਪੰਜਾਬ ਦੀਆਂ ਸੜਕਾਂ ਤੋਂ ਇੰਨੇ ਜਿਆਦਾ ਪਰੇਸ਼ਾਨ ਹਨ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਸੜਕਾਂ ਚੌੜੀਆਂ ਕਰਨ ਲਈ ਕਿਹਾ ਹੈ। ਇਹ ਗੱਲ ਇੰਨੀ ਜਿਆਦਾ ਵੱਦ ਗਈ ਲੱਗਦੀ ਹੈ ਹਰਿਆਣਾ ਮੰਤਰੀਆਂ ਲਈ ਕਿ ਉਹਨਾਂ ਨੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਚਿੱਠੀ ਵੀ ਲਿਖ ਦਿੱਤੀ ਹੈ। ਇਸ ਦੌਰਾਨ ਉਹਨਾਂ ਨੇ ਜਿੱਥੇ ਸੜਕਾਂ ਚੌੜੀਆਂ ਕਰਨ ਦੀ ਮੰਗ ਕੀਤੀ ਹੈ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਸ ਪ੍ਰਗਟਾਈ ਹੈ ਕਿ ਉਹ ਉਹਨਾਂ ਦੀਆਂ ਉਮੀਦਾਂ ਉੱਪਰ ਖਰੇ ਉੱਤਰਦੇ ਹੋਏ ਉਹਨਾਂ ਦੀ ਮੰਗ ਨੂੰ ਧਿਆਨ ਵਿੱਚ ਲਿਆ ਕੇ ਕੰਮ ਕਰਵਾਉਣਗੇ। ਹਾਲਾਂਕਿ ਅਜੇ ਤਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਸਬੰਧੀ ਆਪਣੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


ਦਰਅਸਲ ਗ੍ਰਹਿ ਮੰਤਰੀ ਅਨਿਲ ਵਿਜ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਰੋਡ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਮਗੜ੍ਹ ਤੋਂ ਡੇਰਾਬੱਸੀ ਤੱਕ ਸੜਕ ਨੂੰ ਚਹੁੰ-ਮਾਰਗੀ ਕਰਨ ਲਈ ਕਿਹਾ ਕਿਉਂਕਿ ਇਸ ਸੜਕ ਉੱਪਰ ਅਕਸਰ ਜਾਮ ਰਹਿੰਦੀ ਹੈ। ਇਸ ਸਬੰਧੀ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵਿੱਚ ਲਿਖਿਆ ਹੈ ਕਿ ਡੇਰਾਬੱਸੀ ਤੋਂ ਰਾਮਗੜ੍ਹ ਤੱਕ ਸੜਕ ਬਹੁਤ ਵਿਅਸਤ ਹੈ। ਇੱਥੇ ਕਾਫੀ ਆਵਾਜਾਈ ਰਹਿੰਦੀ ਹੈ ਅਤੇ ਸੜਕ ਦੀ ਹਾਲਤ ਬਹੁਤ ਖਰਾਬ ਹੈ। ਜਿਨ੍ਹਾਂ ਲੋਕਾਂ ਨੇ ਡੇਰਾਬੱਸੀ ਰਾਹੀਂ ਚੰਡੀਗੜ੍ਹ ਜਾਂ ਪੰਚਕੂਲਾ ਜਾਣਾ ਹੁੰਦਾ ਹੈ, ਉਹ ਰਾਮਗੜ੍ਹ ਦੇ ਰਸਤੇ ਇਸ ਸੜਕ ਰਾਹੀਂ ਪੰਚਕੂਲਾ, ਚੰਡੀਗੜ੍ਹ ਪਹੁੰਚ ਜਾਂਦੇ ਹਨ। ਇਸ ਮਾਰਗ ‘ਤੇ ਖਾਸ ਕਰਕੇ ਜ਼ੀਰਕਪੁਰ ‘ਚ ਹਮੇਸ਼ਾ ਹੀ ਟ੍ਰੈਫਿਕ ਜਾਮ ਰਹਿੰਦਾ ਹੈ। ਇਹ ਸੜਕ ਤੰਗ ਅਤੇ ਟੁੱਟੀ ਹੋਣ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।

error: Content is protected !!