Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
November
23
ਖਾਲਸਾ ਵਹੀਰ ਦੀ ਅਕਾਲ ਤਖਤ ਤੋਂ ਸ਼ੁਰੂਆਤ, ਅਮ੍ਰਿਤਪਾਲ ਸਿੰਘ ਨੇ ਕਿਹਾ- ਕਿਸੇ ਵੀ ਧਰਮ ਦਾ ਵਿਅਕਤੀ ਹੋ ਸਕਦਾ ਹੈ ਖਾਲਸਾ ਵਹੀਰ ‘ਚ ਸ਼ਾਮਿਲ
Latest News
Punjab
ਖਾਲਸਾ ਵਹੀਰ ਦੀ ਅਕਾਲ ਤਖਤ ਤੋਂ ਸ਼ੁਰੂਆਤ, ਅਮ੍ਰਿਤਪਾਲ ਸਿੰਘ ਨੇ ਕਿਹਾ- ਕਿਸੇ ਵੀ ਧਰਮ ਦਾ ਵਿਅਕਤੀ ਹੋ ਸਕਦਾ ਹੈ ਖਾਲਸਾ ਵਹੀਰ ‘ਚ ਸ਼ਾਮਿਲ
November 23, 2022
Voice of Punjab
ਖਾਲਸਾ ਵਹੀਰ ਦੀ ਅਕਾਲ ਤਖਤ ਤੋਂ ਸ਼ੁਰੂਆਤ, ਅਮ੍ਰਿਤਪਾਲ ਸਿੰਘ ਨੇ ਕਿਹਾ- ਕਿਸੇ ਵੀ ਧਰਮ ਦਾ ਵਿਅਕਤੀ ਹੋ ਸਕਦਾ ਹੈ ਖਾਲਸਾ ਵਹੀਰ ‘ਚ ਸ਼ਾਮਿਲ
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਪਰ ਕੁਝ ਸਿਆਸਤਦਾਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉਪਰ ਸਿਆਸੀ ਬਿਆਨਬਾਜੀ ਜਾਰੀ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਭਾਈ ਅਮ੍ਰਿਤਪਾਲ ਸਿੰਘ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ। ਇਸ ਵਿਚ ਖੁਦ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਪਹੁੰਚ ਕੇ ਅਰਦਾਸ ਕੀਤੀ ਗਈ। ਉਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਇਸ ਖਾਲਸਾ ਵਹੀਰ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਅਤੇ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਉਹ ਵੀ ਇਸ ਖਾਲਸਾ ਵਹੀਰ ਵਿਚ ਆਪਣੀ ਸ਼ਕਤੀ ਕਰ ਸਕਦਾ ਹੈ।
ਇਸ ਦੌਰਾਨ ਉਹਨਾਂ ਕਿਹਾ ਕਿ ਇਹ ਖਾਲਸਾ ਵਹੀਰ ਪੰਜਾਬ ਦੇ ਨਾਲ ਪੰਜਾਬ ਦੇ ਹੋਰ ਸੂਬਿਆਂ ਤੋਂ ਬਾਹਰ ਵੀ ਜਾ ਕੇ ਆਪਣਾ ਪ੍ਰਚਾਰ ਕਰੇਗੀ ਅਤੇ ਸਰਕਾਰ ਤੇ ਪ੍ਰਸ਼ਾਸਨ ਤੇ ਬੋਲਦੇ ਹੋਏ ਕਿਹਾ ਕਿ ਪ੍ਰਸ਼ਾਸਨ ਜਾਣ-ਬੁੱਝ ਕੇ ਨੌਜਵਾਨਾਂ ਉੱਤੇ ਤਸ਼ੱਦਦ ਢਾਹੁਣ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਹਥਿਆਰ ਉਨ੍ਹਾਂ ਤੋਂ ਵਾਪਸ ਲੈ ਕੇ ਜਾ ਰਹੇ ਹਨ ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਐਸਜੀਪੀਸੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸੁਚਾਰੂ ਢੰਗ ਨਾਲ ਕਰਵਾਏ।
ਜਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ ਨੌਜਵਾਨਾਂ ਨੂੰ ਖੰਡੇ ਬਾਟੇ ਦੀ ਦਾਤ ਸ਼ਕਾਈ ਗਈ ਸੀ ਅਤੇ ਉਹਨਾਂ ਨੂੰ ਗੁਰੂ ਸਾਹਮਣੇ ਆਪਣਾ ਸਿਰ ਦੇਣ ਦੀ ਗੱਲ ਕੀਤੀ ਗਈ ਸੀ ਉਹ ਇਕ ਵਾਰ ਫਿਰ ਤੋਂ ਹੋਣ ਪੁਰਾਤਨ ਢੰਗ ਦੇ ਨਾਲ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ ਵਹੀਰ ਅੰਮ੍ਰਿਤਸਰ ਤੋਂ ਸ਼ੁਰੂ ਹੋਕੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਵੇਗੀ ਅਤੇ ਅੰਮ੍ਰਿਤਪਾਲ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਦੇ ਬਾਕੀ ਹੋਰ ਸੂਬਿਆਂ ਵਿੱਚ ਵੀ ਇਹ ਵਹੀਰ ਸਿੱਖ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ।
Post navigation
ਕੀ ਕਰੇ ਵਿਚਾਰੀ, ਦਾੜੀ ਨੇ ਸੂਰਤ ਵਿਗਾੜੀ, ਹਰ ਰੋਜ਼ ਕਰਨੀ ਪੈਂਦੀ ਸੀ ਦੋ ਵਾਰ ਸ਼ੇਵ, ਤਾਂ ਤੰਗ ਆ ਕੇ ਕਰ ਲਿਆ ਇਹ ਕੰਮ
ਸੁਹਾਗਰਾਤ ਨੂੰ ਚੁੱਕਿਆ ਘੁੰਢ ਤਾਂ ਵਿੱਚੋਂ ਨਿਕਲਿਆ ਖੁਸਰਾ, ਫਿਰ ਜੋ ਹੋਇਆ ਹੁਣ ਤਕ ਪਛਤਾ ਰਿਹਾ ਪਤੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us