ਜਾਣੋ ਕਿਵੇਂ ਹਮਦਰਦੀ ਦੀ ਗੰਦੀ ਖੇਡ ਖੇਡਣ ਵਾਲਾ ਜਾਦੂਗਰ 2 ਸਾਲਾਂ ‘ਚ ਜਬਰਦਸਤੀ ਕੁੜੀਆਂ ਨਾਲ ਸੌਦਾ ਕਰਕੇ ਬਣਿਆ ਪਟਨਾ ਦਾ ਕਿੰਗ

ਜਾਣੋ ਕਿਵੇਂ ਹਮਦਰਦੀ ਦੀ ਗੰਦੀ ਖੇਡ ਖੇਡਣ ਵਾਲਾ ਜਾਦੂਗਰ 2 ਸਾਲਾਂ ‘ਚ ਜਬਰਦਸਤੀ ਕੁੜੀਆਂ ਨਾਲ ਸੌਦਾ ਕਰਕੇ ਬਣਿਆ ਪਟਨਾ ਦਾ ਕਿੰਗ

ਪਟਨਾ ਵੀਪੀਓ (ਬਿਊਰੋ) ਪਟਨਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ,ਜਿੱਥੇ 100 ਤੋਂ ਵੱਧ ਮਾਸੂਮ ਲੜਕੀਆਂ ਨੂੰ ਸੈਕਸ ਵਰਕਰ ਬਣਾਇਆ ਹੈ। ਇਹ ਲੜਕੀਆ ਯੂਪੀ,ਬੰਗਾਲ,ਛੱਤਸੀਗੜ ਅਤੇ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆ ਹਨ। ਜਾਦੂਗਰ ਗੁਲਸ਼ਨ ਲੜਕੀਆਂ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹੋਏ ਪਹਿਲਾ ਉਹਨਾਂ ਦੀ ਮਦਦ ਕਰਦਾ ਸੀ। ਫਿਰ ਉਹਨਾਂ ਲੜਕੀਆਂ ਨੂੰ ਵੇਚ ਦਿੰਦਾ ਹੈ।

ਜਾਣੋ ਕੀ ਹੈ ਪੂਰਾ ਮਾਮਲਾ

ਇਹ ਘਟਨਾ ਉਸ ਸਮੇਂ ਦੀ ਹੈ,ਜਦੋ ਕਰੋਨਾ ਨੇ ਕਹਿਰ ਮਚਾਇਆ ਹੋਇਆ ਸੀ। ਕਾਨਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 16 ਸਾਲਾ ਲੜਕੀ ਦੇ ਮਾਤਾ ਪਿਤਾ ਦੀ ਮੋਤ ਕਰੋਨਾ ਦੀ ਦੂਜੀ ਲਹਿਰ ਵਿੱਚ ਮੋਤ ਹੋ ਗਈ ਸੀ। ਮਾਪਿਆਂ ਦਾ ਪਰਛਾਵਾਂ ਸਿਰ ਤੋਂ ਉੱਠਣ ਕਾਰਨ ਉਹ ਬੇਵੱਸ ਹੋ ਗਈ। ਕੁਝ ਦਿਨਾਂ ਲਈ ਚਾਚਾ-ਮਾਸੀ ​​ਦਾ ਸਹਾਰਾ ਬਣ ਗਿਆ ਪਰ ਉਨ੍ਹਾਂ ਦਾ ਵਤੀਰਾ ਬਦਲ ਗਿਆ। ਉਹ ਘਰਾਂ ਦੀ ਸਫਾਈ ਦਾ ਕੰਮ ਕਰਨ ਲੱਗੀ। ਕੁਝ ਪੈਸੇ ਮਿਲ ਜਾਦੇ ਸਨ ਜਿਸ ਨਾਲ ਉਹ ਗੁਜਾਰਾ ਕਰਦੀ ਸੀ। ਇਸੇ ਦੋਰਾਨ ਉਸ ਦੀ ਜਾਨ-ਪਹਿਚਾਣ ਵਾਲੇ ਦੋਸਤ ਨੇ ਉਸਨੂੰ ਕੰਮ ਕਰਨ ਲਈ ਪਟਨਾ ਬੁਲਾਇਆ। ਲੜਕੀ ਨੇ ਦੱਸਿਆ ਕਿ ਪਟਨਾ ਆਉਣ ਤੋਂ ਬਾਅਦ ਉਸ ਨੇ ਕੁਝ ਘਰਾਂ ਦਾ ਕੰਮ ਕੀਤਾ। ਫਿਰ ਉਸ ਦੇ ਦੋਸਤ ਨੇ ਉਸ ਦੀ ਮੁਲਾਕਾਤ ਗੁਲਸ਼ਨ ਨਾਲ ਕਰਵਾਈ। ਗੁਲਸ਼ਨ ਨੇ ਪਹਿਲੀ ਮੁਲਾਕਾਤ ਵਿੱਚ ਹੀ 500-1000 ਰੁਪਏ ਦੀ ਮਦਦ ਕੀਤੀ। ਲੜਕੀ ਦੀ ਉਮਰ ਅਤੇ ਮਜਬੂਰੀ ਸ਼ਿਕਾਰ ਬਣਾਇਆ। ਗੁਲਸ਼ਨ ਨੇ ਪਾਰਟੀਆਂ ਵਿੱਚ ਕੰਮ ਦੇ ਕੇ ਹਰ ਬੁਕਿੰਗ ਦੇ ਲੜਕੀ ਨੂੰ ਦੋ ਤੋਂ ਢਾਈ ਹਜ਼ਾਰ ਰੁਪਏ ਦਿੱਤੇ। ਦੋ ਮਹੀਨਿਆਂ ਬਾਅਦ, ਉਸਨੇ ਉਸਨੂੰ ਇੱਕ ਬੈਚਲਰ ਪਾਰਟੀ ਵਿੱਚ ਭੇਜਿਆ, ਜਿੱਥੇ ਉਸਦੇ ਨਾਲ ਸਰੀਰਕ ਸਬੰਧ ਬਣਾਏ ਗਏ।

ਇਸ ਘਟਨਾ ਤੋਂ ਬਾਅਦ ਲੜਕੀ ਨੂੰ ਪਤਾ ਲੱਗਾ ਕਿ ਗੁਲਸ਼ਨ ਨੇ ਉਸ ਨੂੰ 15 ਹਜਾਰ ਵਿੱਚ ਵੇਚ ਦਿੱਤਾ ਹੈ। ਜਦੋ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਗੁਲਸ਼ਨ ਨਾਲ ਝਗੜਾ ਕੀਤਾ। ਪਰ ਗੁਲਸ਼ਨ ਨੇ ਫਿਰ ਉਸ ਨੂਂ ਸ਼ਮਝਾਕੇ ਸ਼ਾਤ ਕੀਤਾ ਅਤੇ ਅਤੇ ਉਸ ਨੂੰ ਦੁਬਾਰਾ ਕੰਮ ‘ਤੇ ਲਗਾ ਦਿੱਤਾ।। ਉਸਨੇ ਲੜਕੀ ਨੂੰ ਹੋਟਲਾਂ ਅਤੇ ਬੈਚਲੋਰੇਟ ਪਾਰਟੀਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਸੈਕਸ ਰੈਕੇਟ ਚਲਾਉਣ ਵਾਲੇ ਜਾਦੂਗਰ ਗੁਲਸ਼ਨ ਨੇ 2 ਸਾਲਾਂ ਤੋਂ ਮੋਟੀ ਕਮਾਈ ਕੀਤੀ ਹੈ। ਪੁਲਿਸ ਵੱਲੋਂ ਫੜੀ ਗਈ ਲੜਕੀ ਨੇ ਸੈਕਸ ਤੋਂ ਇਨਕਾਰ ਕਰਨ ‘ਤੇ ਤੰਗ ਪ੍ਰੇਸ਼ਾਨ ਕਰਨ ਦੀ ਕਹਾਣੀ ਵੀ ਬਿਆਨ ਕੀਤੀ ਹੈ। ਲੜਕੀ ਨੇ ਦੱਸਿਆ ਹੈ ਕਿ ਜਦੋਂ ਵੀ ਉਸ ਨੇ ਇਸ ਧੰਦੇ ਤੋਂ ਬਾਹਰ ਨਿਕਲਣ ਦੀ ਗੱਲ ਕੀਤੀ, ਜਾਂ ਘਰ ਜਾਣ ਲਈ ਕਿਹਾ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਅਜਿਹੀ ਨਿਗਰਾਨੀ ਰੱਖੀ ਗਈ ਸੀ ਜਿਸ ਤੋਂ ਉਹ ਬਾਹਰ ਨਾ ਨਿਕਲ ਸਕੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!