MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ SAD ਪੁਨਰ ਸੁਰਜੀਤ ਨਾਲ ਗਠਜੋੜ

MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦਾ SAD ਪੁਨਰ ਸੁਰਜੀਤ ਨਾਲ ਗਠਜੋੜ

ਵੀਓਪੀ ਬਿਊਰੋ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੱਡਾ ਸਿਆਸੀ ਫੇਰਬਦਲ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਖੜ੍ਹੇ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਧੜੇ ਨੇ MP ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਵਾਰਿਸ ਪੰਜਾਬ ਦੇ’ ਦੇ ਨਾਲ ਗਠਜੋੜ ਕਰ ਲਿਆ ਹੈ। 

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਇੱਕ ਵੱਡਾ ਪੰਥਕ ਗਠਜੋੜ ਹੈ। ਇਸ ਦੇ ਨਾਲ ਹੀ ਇਸ ਦਾ ਸਭ ਤੋਂ ਵੱਡਾ ਨੁਕਸਾਨ ਸੁਖਬੀਰ ਸਿੰਘ ਬਾਦਲ ਨੂੰ ਹੋਣ ਵਾਲਾ ਹੈ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਪਾਉਂਦੇ ਹੋਏ ਲਿਖਿਆ ਕਿ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਤਾਲਮੇਲ ਕਮੇਟੀਆਂ ਵਲੋ ਪਹਿਲੀ ਮੀਟਿੰਗ ਕਰਕੇ #ਗੱਠਜੋੜ ਕਰਦਿਆਂ “ਪੰਥਕ ਏਕਤਾ ਤਾਲਮੇਲ ਕਮੇਟੀ” ਬਣਾਈ ਗਈ। ਜਿਸ ਦਾ ਦਾਸ ਨੂੰ ਸਰਬਸਮੰਤੀ ਨਾਲ #ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਜਿਸ ਤਹਿਤ ਅਸੀ ਦੋਵਾ ਪੰਥਕ ਅਕਾਲੀ ਧਿਰਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਹਾਂ।

2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋ ਹੋਏ ਹੁਕਮਨਾਮੇ ਸਾਹਿਬ ਤਹਿਤ ਜੋ ਪੰਥਕ ਏਕਤਾ ਦਾ ਕਾਰਜ ਅਧੂਰਾ ਪਿਆ ਸੀ। ਉਸ ਦੀ ਆਰੰਭਤਾ ਤੇ ਸਫਲਤਾ ਵੱਲ ਅੱਜ ਪਹਿਲਾ ਕਦਮ ਚੁੱਕਿਆ ਗਿਆ ਹੈ ਤੇ ਸਾਡੀ ਪਿਛਲੇ ਸਮਿਆਂ ਚ ਚੱਲ ਰਹੀਆਂ ਕੋਸ਼ਿਸ਼ਾਂ ਤੇ ਮਿਹਨਤ ਨੂੰ ਬੂਰ ਪਿਆ ਹੈ। ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਨੂੰ ਹੋਰ ਮਜ਼ਬੂਤ ਕਰਨ ਲਈ ਤੇ ਪੰਥਕ ਏਕਤਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਜਿਸ ਤਹਿਤ ਅਸੀ ਸਾਰੀਆਂ ਪੰਥਕ, ਸਮਾਜਿਕ-ਧਾਰਮਿਕ , ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਗੱਠਜੋੜ ਦਾ ਹਿੱਸਾ ਬਣਨ ਤੇ ਇਸ ਕਾਰਜ ਵਿਚ ਉਹ ਸਾਡਾ ਸਾਥ ਦੇਣ ਤਾ ਜੋ ਪੰਜਾਬ ਦੀ ਬਿਹਤਰੀ ਲਈ ਸਭ ਮਿਲ ਕੇ ਕੰਮ ਕਰ ਸਕੀਏ।

 

 

#AkaliDalWarisPunjabDe #ShiromaniAkaliDalPunarSurjit

error: Content is protected !!