ਭਾਈ ਕੁਲਵਿੰਦਰ ਸਿੰਘ ਖਾਨਪੁਰੀ ਨੂੰ ਐਨਆਈਏ ਅਦਾਲਤ ਅੰਦਰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਕੀਤਾ ਗਿਆ ਪੇਸ਼

ਇਕ ਮਾਮਲੇ ਵਿਚ ਜੇਲ੍ਹ ਤੇ ਦੂਜੇ ਵਿਚ ਮੁੜ ਦਿੱਤਾ ਗਿਆ ਰਿਮਾਂਡ
ਨਵੀਂ ਦਿੱਲੀ 29 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਈ ਕੁਲਵਿੰਦਰ ਸਿੰਘ ਖਾਨਪੁਰੀ ਜਿਨ੍ਹਾਂ ਨੂੰ ਬੀਤੀ 16 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਦਿਖਾਇਆ ਗਿਆ ਸੀ ਨੂੰ ਅਜ ਮੁੜ ਐਨ ਆਈ ਏ ਮੋਹਾਲੀ ਅਦਾਲਤ ਅੰਦਰ ਪੁਲਿਸ ਦੀ ਸਖਤ ਸੁਰੱਖਿਆ ਵਿਚ ਪੇਸ਼ ਕੀਤਾ ਗਿਆ ।

ਅਜ ਅਦਾਲਤ ਅੰਦਰ ਪੁਲਿਸ ਵਲੋਂ ਪੁੱਛਗਿਛ ਲਈ ਦੱਸ ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ ਸੀ ਪਰ ਭਾਈ ਖਾਨਪੁਰੀ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਵਲੋਂ ਕੀਤੇ ਗਏ ਸਖ਼ਤ ਵਿਰੋਧ ਨੂੰ ਦੇਖਦਿਆਂ ਜੱਜ ਸਾਹਿਬ ਨੇ ਚਾਰ ਦਿਨਾਂ ਦਾ ਰਿਮਾਂਡ ਦਿੱਤਾ ।

