ਨਹੀਂ ਰੁਕ ਰਹੀਆਂ ਗਾਣਿਆਂ ‘ਚ ਹਥਿਆਰਾਂ ਦੀਆਂ ਗੱਲਾਂ, ਹੁਣ ਇਨ੍ਹਾਂ ਸਿੰਗਰਾਂ ਖਿਲਾਫ਼ ਦਰਜ ਹੋਇਆ ਕੇਸ

ਫ਼ਤਹਿਗੜ੍ਹ ਸਾਹਿਬ (ਵੀਓਪੀ ਬਿਊਰੋ) ਸੂਬੇ ਵਿੱਚ ਵੱਧ ਰਹੇ ਅਪਰਾਧ, ਨਸ਼ਾ ਅਤੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਗੰਨ ਕਲਚਰ ਖਿਲਾਫ ਵੱਡੀ ਕਾਰਵਾਈ ਕੀਤੀ ਸੀ। ਉਸ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ, ਪਾਰਟੀਆਂ ਅਤੇ ਗੀਤਾਂ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਕਈ ਮਾਮਲੇ ਵੀ ਦਰਜ ਕੀਤੇ ਹਨ।

ਇਸੇ ਦੌਰਾਨ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਤੋਂ ਇਲਾਵਾ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਖੇੜੀ ਨੁਧ ਸਿੰਘ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਗਾਇਕ ਸੁਖਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦਾ ਕਵਰ ਪਾ ਦਿੱਤਾ ਹੈ, ਜਿਸ ‘ਚ ਹੱਥ ‘ਚ ਰਾਈਫਲ ਫੜੀ ਹੋਈ ਹੈ ਅਤੇ ਗੀਤ ‘ਚ ਹਥਿਆਰ ਵੀ ਖੁੱਲ੍ਹੇਆਮ ਦਿਖਾਈ ਦੇ ਰਹੇ ਹਨ।

