ਜੱਜ ਦੀ ਬਣ ਗਈ ਅਸ਼ਲੀਲ ਵੀਡੀਓ, ਕਹਿੰਦਾ- ਓਰਡਰ-ਓਰਡਰ ਵੀਡੀਓ ਵਾਇਰਲ ਨਾ ਹੋਵੇ…

ਜੱਜ ਦੀ ਬਣ ਗਈ ਅਸ਼ਲੀਲ ਵੀਡੀਓ, ਕਹਿੰਦਾ- ਓਰਡਰ-ਓਰਡਰ ਵੀਡੀਓ ਵਾਇਰਲ ਨਾ ਹੋਵੇ…

ਦਿੱਲੀ (ਵੀਓਪੀ ਬਿਊਰੋ) ਦਿੱਲੀ ਵਿੱਚ ਰੌਜ਼ ਐਵੇਨਿਊ ਅਦਾਲਤ ਦੇ ਜੱਜ ਦੀ ਇਕ ਔਰਤ ਨਾਲ ਅਸ਼ਲੀਲ ਵੀਡੀਓ ਕਾਫੀ ਚਰਚਾ ਵਿੱਚ ਹੈ। ਇਸ ਵੀਡੀਓ ਵਿੱਚ ਉਕਤ ਜੱਜ ਆਪਣੇ ਹੀ ਸਟਾਫ ਦੀ ਇਕ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਹੈ ਅਤੇ ਉਹ ਵੀ ਆਪਣੇ ਦਫਤਰ ਦੇ ਹੀ ਕੈਬਿਨ ਵਿੱਚ। ਇਸ ‘ਚ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਕਤ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਦੇਰ ਰਾਤ ਇੱਕ ਹੁਕਮ ਜਾਰੀ ਕੀਤਾ।

ਹੁਕਮ ਜਾਰੀ ਕਰਦਿਆਂ ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਕਿ ਵੀਡੀਓ ਨਾਲ ਵਿਅਕਤੀਆਂ ਦੀ ਨਿੱਜਤਾ ਦੇ ਅਧਿਕਾਰ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਇਸ ਨੂੰ ਫੈਲਣ ਤੋਂ ਰੋਕਿਆ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਹੁਕਮ ਤੋਂ ਪਹਿਲਾਂ ਹੀ ਜੱਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵੀਡੀਓ ਰੌਜ਼ ਐਵੇਨਿਊ ਅਦਾਲਤ ਦੇ ਜੱਜ ਦਾ ਹੈ। ਜੋ ਆਪਣੇ ਕੈਬਿਨ ਵਿੱਚ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਨਜ਼ਰ ਆ ਰਿਹਾ ਹੈ। ਇਹ ਔਰਤ ਉਨ੍ਹਾਂ ਦੇ ਸਟਾਫ ‘ਚ ਕੰਮ ਕਰਦੀ ਦੱਸੀ ਜਾਂਦੀ ਹੈ।

ਵੀਡੀਓ ਨੂੰ ਵਾਇਰਲ ਹੋਣ ਤੋਂ ਰੋਕਣ ਦੀ ਪਟੀਸ਼ਨ ਵੀਡੀਓ ‘ਚ ਨਜ਼ਰ ਆ ਰਹੀ ਔਰਤ ਨੇ ਦਿੱਤੀ ਹੈ। ਔਰਤ ਦਾ ਕਹਿਣਾ ਹੈ ਕਿ ਇਹ ਵੀਡੀਓ ਮਨਘੜਤ ਹੈ। ਇਸ ਦੇ ਨਾਲ ਹੀ ਟਾਈਮ ਸਟੈਂਪ ਤੋਂ ਪਤਾ ਲੱਗਾ ਕਿ ਇਹ ਵੀਡੀਓ ਮਾਰਚ 2022 ਦਾ ਹੈ। ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਜਾ ਰਹੀ ਹੈ।

error: Content is protected !!