ਖੰਡ-ਚਾਹ ਦੇ ਨਾਲ ਕਰਿਆਨੇ ਦੀ ਦੁਕਾਨ ‘ਚ ਵੇਚਦਾ ਸੀ ਸ਼+ਰਾਬ, ਆਇਆ ਅੜਿੱਕੇ

ਖੰਡ-ਚਾਹ ਦੇ ਨਾਲ ਕਰਿਆਨੇ ਦੀ ਦੁਕਾਨ ‘ਚ ਵੇਚਦਾ ਸੀ ਸ਼+ਰਾਬ, ਆਇਆ ਅੜਿੱਕੇ

ਗੁਰਦਾਸਪੁਰ (ਵੀਓਪੀ ਬਿਊਰੋ) ਸਥਾਨਕ ਜ਼ਿਲ੍ਹੇ ਦੇ ਪਿੰਡ ਪਹਾੜਾ ‘ਚ ਇੱਕ ਸ਼ਖਸ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਹੀ ਸ਼ਰਾਬ ਦਾ ਧੰਦਾ ਕਰ ਰਿਹਾ ਸੀ। ਖੰਡ-ਚਾਹ ਤੇ ਆਟਾ ਲੈਣ ਵਾਲੇ ਗਾਹਕ ਉਸ ਸਮੇਂ ਹੈਰਾਨ ਹੋ ਗਏ, ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਸਲ ਵਿੱਚ ਤਾਂ ਇਹ ਬੰਦਾ ਸ਼ਰਾਬ ਦਾ ਤਸਕਰ ਹੈ, ਕਰਿਆਨਾ ਤਾਂ ਬੱਸ ਲੋਕਾਂ ਨੂੰ ਭਰਮਾਉਣ ਲਈ ਵੇਚ ਰਿਹਾ ਸੀ।

ਸ਼ਿਕਾਇਤ ਤੋਂ ਬਾਅਦ ਐਕਸਾਈਜ਼ ਵਿਭਾਗ ਨੇ ਪੁਲਿਸ ਨੂੰ ਨਾਲ ਲੈ ਕੇ ਸਾਂਝੀ ਰੇਡ ਕੀਤੀ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਉਹਨਾਂ ਨੇ ਕਿਹਾ ਕਿ ਕਰਿਆਨੇ ਦੀ ਦੁਕਾਨ ਦਾ ਮਾਲਿਕ ਰਿੰਕੂ ਜਿਸਨੇ ਅਪਣੀ ਦੁਕਾਨ ਤੋਂ ਕੁੱਝ ਦੂਰੀ ਤੇ ਸ਼ਰਾਬ ਦੀਆਂ ਬੋਤਲਾਂ ਰੱਖੀਆਂ ਸਨ ਤੇ ਆਪਣੀ ਦੁਕਾਨ ਤੇ ਗ੍ਰਾਹਕ ਆਉਣ ਤੇ ਇਹ ਦੁਕਾਨਦਾਰ ਇਕ ਇਕ ਕਰ ਕੇ ਬੋਤਲ ਵੇਚਦਾ ਸੀ।

error: Content is protected !!