ਪੰਡਿਤ ਜੀ ਸਵੇਰੇ ਕਰਦੇ ਸੀ ਪੂਜਾ ਤੇ ਰਾਤ ਨੂੰ ਚੋਰੀਆਂ, ਫੜਿਆ ਗਿਆ ਤਾਂ ਮਿਲੇ ਕਰੋੜਾਂ ਦੇ ਚੋਰੀ ਕੀਤੇ ਗਹਿਣੇ

ਪੰਡਿਤ ਜੀ ਸਵੇਰੇ ਕਰਦੇ ਸੀ ਪੂਜਾ ਤੇ ਰਾਤ ਨੂੰ ਚੋਰੀਆਂ, ਫੜਿਆ ਗਿਆ ਤਾਂ ਮਿਲੇ ਕਰੋੜਾਂ ਦੇ ਚੋਰੀ ਕੀਤੇ ਗਹਿਣੇ


ਮੋਹਾਲੀ (ਵੀਓਪੀ ਬਿਊਰੋ) ਮੰਦਰ ਮਹਾਦੇਵ ਕਾਲੋਨੀ ਸੂਰਜਪੁਰ, ਪਿੰਜੌਰ ਦਾ ਰਹਿਣ ਵਾਲਾ ਮੁਲਜ਼ਮ ਰਵੀ ਉਰਫ ਵਿਜੇ ਉਰਫ ਬਾਬਾ ਲੋਕਾਂ ਲਈ ਤਾਂ ਮੰਦਰ ਦਾ ਪੁਜਾਰੀ ਸੀ ਪਰ ਉਸ ਦਾ ਕੰਮ ਇਸ ਤੋਂ ਉਲਟ ਹੀ ਸੀ। ਉਕਤ ਪੁਜਾਰੀ ਰਾਤ ਨੂੰ ਚੋਰੀਆਂ ਕਰਦਾ ਸੀ ਅਤੇ ਇਸ ਦੌਰਾਨ ਜਦ ਉਸ ਨੂੰ ਪੁਲਿਸ ਨੇ ਕਾਬੂ ਕੀਤਾ ਤਾਂ ਉਸ ਕੋਲੋਂ ਕਰੋੜਾ ਦੇ ਚੋਰੀ ਕੀਤੇ ਸੋਨੇ ਦੇ ਗਹਿਣੇ ਬਰਾਮਦ ਹੋਏ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਫਿਲਹਾਲ ਉਹ ਮੋਹਾਲੀ ਫੇਜ਼ 2 ‘ਚ ਚੋਰੀ ਦੇ ਮਾਮਲੇ ‘ਚ ਫੜਿਆ ਗਿਆ ਹੈ। ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ਅਤੇ ਉਸ ਕੋਲੋਂ ਪੁੱਛਗਿੱਛ ਦੌਰਾਨ ਅਜੇ ਹੋਰ ਵੀ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।


ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਘਰ ਦੀ ਸ਼ਨਾਖਤ ਕਰਕੇ ਪੂਰੀ ਤਿਆਰੀ ਨਾਲ ਉਥੇ ਦਾਖ਼ਲ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੌਜੂਦਾ ਕੇਸ ਵਿੱਚ, ਉਸਨੇ ਇੱਕ ਵੱਡੀ ਚੋਰੀ ਵਿੱਚ ਡੇਢ ਕਰੋੜ ਰੁਪਏ ਦੇ ਗਹਿਣੇ ਚੋਰੀ ਕੀਤੇ ਸਨ। ਇਹ ਚੋਰੀ ਮੁਹਾਲੀ ਦੇ ਫੇਜ਼ 2 ਵਿੱਚ ਸੰਜੀਵ ਗਰਗ ਨਾਮਕ ਵਿਅਕਤੀ ਦੇ ਘਰ ਹੋਈ। ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮ ਗਹਿਣੇ ਚੋਰੀ ਕਰਕੇ ਅੱਗੇ ਵੇਚਦੇ ਸਨ। ਹਾਲਾਂਕਿ ਜਿਸ ਮਾਮਲੇ ‘ਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਸਾਮਾਨ ਵੇਚਣ ਤੋਂ ਪਹਿਲਾਂ ਹੀ ਫੜਿਆ ਗਿਆ ਸੀ। ਪੁਲਿਸ ਅਨੁਸਾਰ ਉਸ ਖ਼ਿਲਾਫ਼ ਪਹਿਲਾਂ ਵੀ 35 ਅਪਰਾਧਿਕ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।


ਪੁਲਿਸ ਨੇ ਉਸ ਪਾਸੋਂ ਚੋਰੀ ਦੇ ਇੱਕ ਮਾਮਲੇ ਵਿੱਚ 4 ਲੱਖ ਰੁਪਏ ਦੀ ਨਗਦੀ, ਚੰਡੀਗੜ੍ਹ ਨੰਬਰ ਪਲੇਟ ਐਕਟਿਵਾ (ਜ਼ੀਰਕਪੁਰ ਤੋਂ ਚੋਰੀ ਕੀਤੀ), ਹਰੇ ਹੀਰੇ ਦਾ ਸੈੱਟ, ਹੀਰਿਆਂ ਦੀਆਂ ਚੂੜੀਆਂ, ਚੇਨ ਅਤੇ ਸਵਰੋਵਸਕੀ ਪੈਂਡੈਂਟ, ਚੇਨ ਅਤੇ ਮਾਰਬਲ ਦਾ ਪੈਂਡੈਂਟ, ਚੇਨ ਅਤੇ ਕੰਨਾਂ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ। ਗਹਿਣਿਆਂ ਦੇ ਨਾਲ ਪੈਂਡੈਂਟ, ਗੋਲਡ ਪਲੇਟਿਡ ਸਪਰਿੰਗ ਬੈਂਗਲ, ਗੋਲਡ ਪਲੇਟਿਡ ਕੰਗਨ ਜੋੜਾ, ਗੋਲਡ ਪਲੇਟਿਡ ਕੁੰਦਨ ਲੰਬਾ ਸੈੱਟ, ਕੰਨ ਦੇ ਗਹਿਣਿਆਂ ਦੇ ਨਾਲ ਚਾਂਦੀ ਦੀ ਪੋਲਕੀ ਲੰਬੀ ਗੁਲਾਬ, ਗੋਲਡ ਪਲੇਟਿਡ ਬੀਡਸ ਅਤੇ ਹਰੇ ਮੋਤੀ, ਗੋਲਡ ਪਲੇਟਿਡ ਕੁੰਦਨ ਚੂੜੀਆਂ, ਮੋਤੀ ਸੈੱਟ ਗੋਲਡ ਪਲੇਟਿਡ, ਹਰੇ ਰੰਗ ਦੇ ਝੁਮਕੇ, ਡਾਇਮੰਡ ਹਾਫ ਈਅਰਿੰਗਸ, ਮੋਤੀ ਨਾਲ ਹੀਰੇ ਦੀ ਲਟਕਦੀ, ਮੋਤੀ ਨਾਲ ਹੀਰੇ ਦੀ ਲਟਕਦੀ ਮੁੰਦਰੀ, ਹੀਰੇ ਦੀ ਛੋਟੀ ਸਟੱਡ ਅਤੇ ਇਮਰਲਡ ਰੂਬੀ ਵਾਲਾ ਪੋਲਕੀ ਡਾਇਮੰਡ ਵੱਡਾ ਸਟੱਡ ਬਰਾਮਦ ਕੀਤਾ ਗਿਆ ਹੈ।

error: Content is protected !!