Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
16
ਉਡੀਸਾ ਸਰਕਾਰ ਵਲੋਂ ਅੰਸ਼ਕ ਤੌਰ ਤੇ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਨੂੰ ਤੋੜਨ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
Latest News
National
Punjab
ਉਡੀਸਾ ਸਰਕਾਰ ਵਲੋਂ ਅੰਸ਼ਕ ਤੌਰ ਤੇ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਨੂੰ ਤੋੜਨ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
December 16, 2022
editor
ਉਡੀਸਾ ਸਰਕਾਰ ਵਲੋਂ ਅੰਸ਼ਕ ਤੌਰ ਤੇ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਨੂੰ ਤੋੜਨ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਜਾਰੀ ਕੀਤਾ ਨੋਟਿਸ
ਮਾਮਲੇ ਵਿਚ ਪੰਥਕ ਨੇਤਾਵਾਂ ਨੂੰ ਬਹੁਤ ਹੀ ਸੁਹਿਦਰਤਾ ਦਿਖਾਣ ਦੀ ਲੋੜ ਸੀ ਪਰ ਓਹ ਕਮਜ਼ੋਰ ਸਾਬਿਤ ਹੋ ਰਹੇ ਹਨ
ਨਵੀਂ ਦਿੱਲੀ 15 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਉਡੀਸਾ ਸਰਕਾਰ ਵਲੋਂ ਅੰਸ਼ਕ ਤੌਰ ਤੇ ਢਾਹੇ ਗਏ ਗੁਰਦੁਆਰਾ ਮੰਗੂ ਮੱਠ ਨੂੰ ਤੋੜਨ ਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਅਗਲੀ ਸੁਣਵਾਈ ਤਕ ਕਿਸੇ ਵੀਂ ਕਿਸਮ ਦੀ ਕਾਰਵਾਈ ਕਰਣ ਤੇ ਰੋਕ ਲਗਾ ਦਿੱਤੀ ਹੈ ਤੇ ਨਾਲ ਹੀ ਉਡੀਸਾ ਸਰਕਾਰ ਨੂੰ ਆਪਣਾ ਪੱਖ ਪੇਸ਼ ਕਰਣ ਲਈ ਕਿਹਾ ਗਿਆ ਹੈ । ਸੁਪਰੀਮ ਕੋਰਟ ਵਿਚ ਇਹ ਮਾਮਲਾ ਮੁੱਖ ਜੱਜ ਡੀ ਵਾਈ ਚੰਦਰਚੂੜ ਅਤੇ ਅਸ਼ੋਕ ਕੁਮਾਰ ਦੀ ਦੁਹਰੀ ਬੈੰਚ ਅੱਗੇ ਵਕੀਲ ਇੰਦਰਾ ਜੈਸਿੰਘ, ਪ੍ਰਸ਼ਾਂਤ ਅਤੇ ਵਾਸੂ ਕੁਕਰੇਜ਼ਾ ਨੇ ਦਾਖਿਲ ਕੀਤੀ ਗਈ ਇਕ ਅਪੀਲ ਰਾਹੀਂ ਰਖਿਆ ਸੀ ।
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਉਡੀਸਾ ਦੇ ਪੂਰੀ ਵਿਖੇ ਬਣੇ ਇਤਿਹਾਸਿਕ ਅਸਥਾਨ ਗੁਰਦਵਾਰਾ ਮੰਗੂ ਮੱਠ ਨੂੰ ਓਥੋਂ ਦੀ ਸਰਕਾਰ ਵਲੋਂ ਢਾਹ ਦੇਣ ਨਾਲ ਸਿੱਖਾਂ ਦੇ ਮੰਨ ਨੂੰ ਭਾਰੀ ਠੇਸ ਪਹੁੰਚੀ ਸੀ ਇਸ ਨਾਲ ਦਾ ਨੋਟਿਸ ਲੈਂਦਿਆਂ ਮਾਮਲੇ ਨੂੰ ਅਦਾਲਤ ਵਿਚ ਵੀਂ ਲੈ ਜਾਇਆ ਗਿਆ ਸੀ। ਮਾਮਲੇ ਦੇ ਇਕ ਹੋਰ ਅਪੀਲਕਰਤਾ ਅਜਮੇਰ ਸਿੰਘ ਰੰਧਾਵਾ ਮੁਤਾਬਿਕ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਮੌਜੂਦਾ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਰਾਜਿੰਦਰ ਸਿੰਘ ਵਿਰਾਸਤੀ ਵਲੋਂ ਮਾਮਲੇ ਵਿਚ ਕੀਤੀ ਗਈ ਅਣਗਹਿਲੀ ਕਰਕੇ ਬਹੁਤ ਵੱਡਾ ਪੰਥਕ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ । ਜਿਕਰਯੋਗ ਹੈ ਕਿ ਇਹ ਇਕ ਬਹੁਤ ਹੀ ਗੰਭੀਰ ਮਸਲਾ ਹੈ ਤੇ ਇਸ ਮਾਮਲੇ ਵਿਚ ਪੰਥਕ ਨੇਤਾਵਾਂ ਨੂੰ ਬਹੁਤ ਹੀ ਸੁਹਿਦਰਤਾ ਦਿਖਾਣ ਦੀ ਲੋੜ ਸੀ ਪਰ ਓਹ ਇਸ ਪੱਖੋਂ ਬਹੁਤ ਹੀ ਕਮਜ਼ੋਰ ਸਾਬਿਤ ਹੋ ਰਹੇ ਹਨ । ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ਨੂੰ ਘੱਟ ਗਿਣਤੀ ਕਮਿਸ਼ਨ ਦੇ ਮੁੱਖੀ ਇਕਬਾਲ ਸਿੰਘ ਲਾਲਪੁਰਾ ਕੋਲ ਵੀਂ ਲੈ ਜਾਇਆ ਗਿਆ ਹੈ ਤੇ ਉਨ੍ਹਾਂ ਨੇ ਵੀਂ ਮਾਮਲੇ ਵਿਚ ਬਣਦੀ ਕਾਰਵਾਈ ਕਰਣੀ ਸ਼ੁਰੂ ਕਰ ਦਿੱਤੀ ਹੈ । ਮਾਮਲੇ ਦੀ ਅਗਲੀ ਸੁਣਵਾਈ 12 ਜਨਵਰੀ ਨੂੰ ਹੋਏਗੀ ।
Post navigation
ਤਰਨਤਾਰਨ ਥਾਣੇ ‘ਤੇ ਹਮਲਾ ਕਰਨ ਵਾਲੇ 2 ਨਾਬਾਲਿਗਾਂ ਸਣੇ 7 ਜਣੇ ਕਾਬੂ, ਕੈਨੇਡਾ ਬੈਠੇ ਗੈਂਗਸਟਰ ਲੰਡਾ ਨੇ ISI ਦੇ ਕਹਿਣ ‘ਤੇ ਕੀਤਾ ਹਮਲਾ
ਯੂਥ ਆਗੂ ਮਨਦੀਪ ਸਿੰਘ ਨੂੰ ਵਿਦਿਆਰਥੀ ਵਿੰਗ ਦੀ ਐਸਓਆਈ ਦਿੱਲੀ ਇਕਾਈ ਦਾ ਬਣਾਇਆ ਗਿਆ ਪ੍ਰਧਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us