Skip to content
Saturday, December 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
7
ਸੰਘਰਸ਼ ਦਾ ਬਿਗੁਲ: 26 ਜਨਵਰੀ ਨੂੰ ਵਿਸ਼ਾਲ ਇਕੱਠ ਕਰ ਕੇ ਮਨਾਵਾਂਗੇ ਦਿੱਲੀ ਫ਼ਤਿਹ ਦਿਹਾੜਾ : ਸਰਵਨ ਸਿੰਘ ਪੰਧੇਰ
Latest News
Punjab
ਸੰਘਰਸ਼ ਦਾ ਬਿਗੁਲ: 26 ਜਨਵਰੀ ਨੂੰ ਵਿਸ਼ਾਲ ਇਕੱਠ ਕਰ ਕੇ ਮਨਾਵਾਂਗੇ ਦਿੱਲੀ ਫ਼ਤਿਹ ਦਿਹਾੜਾ : ਸਰਵਨ ਸਿੰਘ ਪੰਧੇਰ
January 7, 2023
Voice of Punjab
ਸੰਘਰਸ਼ ਦਾ ਬਿਗੁਲ: 26 ਜਨਵਰੀ ਨੂੰ ਵਿਸ਼ਾਲ ਇਕੱਠ ਕਰ ਕੇ ਮਨਾਵਾਂਗੇ ਦਿੱਲੀ ਫ਼ਤਿਹ ਦਿਹਾੜਾ : ਸਰਵਨ ਸਿੰਘ ਪੰਧੇਰ
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ 15 ਦਸੰਬਰ ਤੋਂ ਕਿਸਾਨਾਂ ਵੱਲੋਂ ਕਿ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ੇ ਵੀ ਜਾਮ ਕੀਤੇ ਹੋਏ ਹਨ। ਹੁਣ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਜ਼ੀਰਾ ਸ਼ਰਾਬ ਫੈਕਟਰੀ ਦੇ ਚੱਲ ਰਹੇ ਮੋਰਚੇ ਵਿੱਚ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ 11 ਜਨਵਰੀ ਨੂੰ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਾਰੇ ਦਫਤਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਾਰੇ ਪੰਜਾਬ ਵਿਚ ਇੰਡਸਟਰੀ ਵੱਲੋਂ ਦਰਿਆਵਾਂ ਵਿੱਚ ਤੇ ਜਮੀਨ ਹੇਠਲਾ ਪਾਣੀ ਪਾਉਣ ਤੋਂ ਰੋਕਣ ਲਈ ਇਹ ਪ੍ਰਦਰਸ਼ਨ ਕੀਤਾ ਜਾਵੇਗਾ।
26 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਵਿਸ਼ਾਲ ਇਕੱਠ ਕੀਤੇ ਜਾਣਗੇ ਤੇ ਦਿੱਲੀ ਫ਼ਤਿਹ ਦਿਹਾੜੇ ਵਜੋਂ ਮਨਾਇਆ ਜਾਵੇਗਾ ਅਤੇ ਕੇਂਦਰ ਅਤੇ ਪੰਜਾਬ ਦੀਆਂ ਮੰਗਾਂ ਤੇ ਆਵਾਜ਼ ਬੁਲੰਦ ਕੀਤੀ ਜਾਵੇ ਇਸਦੇ ਨਾਲ ਹੀ ਓਹਨਾ ਨੇ ਕਿਹਾ ਕਿ 29 ਜਨਵਰੀ ਨੂੰ ਪੂਰੇ ਪੰਜਾਬ ਚ ਤਿੰਨ ਘੰਟੇ ਪ੍ਰੋਗਰਾਮ ਹੋਵੇਗਾ। 1 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਚੱਕੇ ਜਾਮ ਕੀਤੇ ਜਾਣਗੇ।
29 ਜਨਵਰੀ 2021 ਸਿੰਘੂ ਬਾਰਡਰ ਦਿੱਲੀ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਕੁਝ ਸ਼ਰਾਰਤੀ ਤਰਵਾ ਵੱਲੋਂ ਹਮਲਾ ਕੀਤਾ ਗਿਆ ਸੀ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੇ ਕੇ 29 ਜਨਵਰੀ ਦਾ ਰੇਲ ਰੋਕੋ ਅੰਦੋਲਨ ਗਰਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ, ਜਿਸ ‘ਚ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇਅ, ਅੰਮ੍ਰਿਤਸਰ ਵੇਅ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਜਬਰੀ ਸਰਕਾਰ ਦਾ ਕਬਜਾ ਰੋਕਣ ਸਬੰਧੀ ਅਤੇ ਗੰਨੇ ਦਾ ਬਕਾਇਆ ਅਤੇ ਪੂਰੀ payment ਪਰਚੀ ਵਿਤਰਣ ਕੈਲੰਡਰ ਨੂੰ ਬਗੈਰ ਵਿਤਕਰੇ ਤੋਂ ਲਾਗੂ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਜਾਣ ਗਏ।
Post navigation
Breaking News; ‘ਆਪ’ ਮੰਤਰੀ ਫ਼ੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ, ਇਸ ਵਿਵਾਦ ਨਾਲ ਜੁੜ ਚੁੱਕਾ ਹੈ ਨਾਮ
ਕੁਝ ਹਾਲ ਨੀਂ ਇਨ੍ਹਾਂ ਲੋਕਾਂ ਦਾ, ਵਿਆਹ ਵਾਲੇ ਦਿਨ ਘਰਵਾਲੀ ਦੇ ਸਾਹਮਣੇ ਹੀ ਫੜ ਲਿਆ ਸਾਲੀ ਦਾ ਹੱਥ, ਪੈ ਗਿਆ ਰੌਲਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us