Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
19
ਪ੍ਰੋਗਰਾਮ ਦੌਰਾਨ ਕੱਵਾਲੀਆਂ ਸੁਣਨ ਗਿਆ ਗੁਆ ਬੈਠਾ ਜਾਨ, ਨਿੱਕੀ ਜਿਹੀ ਗੱਲ ਤੋਂ ਹਮਲਾਵਰਾਂ ਨੇ ਕਰ’ਤਾ ਵੱਡਾ ਕਾਂਡ
Latest News
National
Punjab
ਪ੍ਰੋਗਰਾਮ ਦੌਰਾਨ ਕੱਵਾਲੀਆਂ ਸੁਣਨ ਗਿਆ ਗੁਆ ਬੈਠਾ ਜਾਨ, ਨਿੱਕੀ ਜਿਹੀ ਗੱਲ ਤੋਂ ਹਮਲਾਵਰਾਂ ਨੇ ਕਰ’ਤਾ ਵੱਡਾ ਕਾਂਡ
January 19, 2023
Voice of Punjab
ਪ੍ਰੋਗਰਾਮ ਦੌਰਾਨ ਕੱਵਾਲੀਆਂ ਸੁਣਨ ਗਿਆ ਗੁਆ ਬੈਠਾ ਜਾਨ, ਨਿੱਕੀ ਜਿਹੀ ਗੱਲ ਤੋਂ ਹਮਲਾਵਰਾਂ ਨੇ ਕਰ’ਤਾ ਵੱਡਾ ਕਾਂਡ
ਚੰਡੀਗੜ੍ਹ (ਵੀਓਪੀ ਬਿਊਰੋ) ਸਥਾਨਕ ਸੈਕਟਰ-38 ਵਿਚ ਇਕ ਪ੍ਰੋਗਰਾਮ ਦੌਰਾਨ ਨਿੱਕੀ ਜਿਹੀ ਗੱਲ ਨੂੰ ਲੈ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਹਿਲ (23) ਵਜੋਂ ਹੋਈ ਹੈ , ਜੋ ਕਿ ਸੈਕਟਰ-38 ਵਿਚ ਹੀ ਰਹਿੰਦਾ ਸੀ। ਮ੍ਰਿਤਕ ਬਿੰਨੀ ਦੇ ਚਾਚਾ ਨੇ ਦੱਸਿਆ ਕਿ ਗੁਆਂਢ ਵਿੱਚ ਜਾਗਰਣ ਚੱਲ ਰਿਹਾ ਸੀ। ਉੱਥੇ ਹੀ ਇਹ ਘਟਨਾ ਵਾਪਰੀ।
ਚੰਡੀਗੜ੍ਹ ਦੇ ਸੈਕਟਰ 38 ‘ਚ ਕੱਵਾਲੀ ਪ੍ਰੋਗਰਾਮ ਦੌਰਾਨ ਬੀਤੀ ਦੇਰ ਰਾਤ 23 ਸਾਲਾ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਨੌਜਵਾਨ ਨੂੰ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਥੇ ਹੀ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਬਿੰਨੀ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਘਰ ‘ਤੇ ਸੀ, ਇਸ ਲਈ ਉਸ ਨੂੰ ਉੱਥੇ ਕੀ ਹੋਇਆ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਕ ਲੜਕੇ ਤੋਂ ਸੂਚਨਾ ਮਿਲੀ ਸੀ ਕਿ ਸਾਹਿਲ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ। ਜਦੋਂ ਉਸ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਸਾਹਿਲ ਨੂੰ ਗਲੀ ‘ਚ ਪਿਆ ਸੀ ਅਤੇ ਉਹ ਖੂਨ ਨਾਲ ਲੱਥਪੱਥ ਸੀ।
ਸਾਹਿਲ ਨੂੰ ਚੁੱਕਣ ਤੋਂ ਤੁਰੰਤ ਬਾਅਦ ਇਕ ਨੌਜਵਾਨ ਮੋਟਰਸਾਈਕਲ ਦੇ ਪਿੱਛੇ ਆ ਗਿਆ ਅਤੇ ਉਸ ਦਾ ਚਾਚਾ ਸਾਹਿਲ ਨੂੰ ਵਿਚਕਾਰ ਬਿਠਾ ਕੇ ਹਸਪਤਾਲ ਚਲਾ ਗਿਆ। ਡਾਕਟਰਾਂ ਨੇ ਕਰੀਬ ਡੇਢ ਘੰਟੇ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕਿਆ।
ਦੂਜੇ ਪਾਸੇ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਅਣਪਛਾਤੇ ਹਮਲਾਵਰ ਨੌਜਵਾਨਾਂ ਦੀ ਭਾਲ ਕਰ ਰਹੀ ਹੈ।
Post navigation
ਭਗਵੰਤ ਮਾਨ ਨੂੰ ਸਿਆਸਤ ‘ਚ ਲਿਆਉਣ ਵਾਲੇ ਨੂੰ ਖੁਦ ਨਹੀਂ ਮਿਲ ਰਿਹਾ ਕੋਈ ਟਿਕਾਣਾ, ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਫੜਿਆ ਭਾਜਪਾ ਦਾ ਪੱਲਾ
ਕਰ ਲਓ ਗੱਲ; ਅੰਮ੍ਰਿਤਸਰ ਏਅਰਪੋਰਟ ‘ਤੇ ਯਾਤਰੀਆਂ ਨੂੰ ਛੱਡ ਕੇ ਜਹਾਜ਼ ਲੈ ਉੱਡੇ ਪਾਈਲਟ, ਹੰਗਾਮਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us