Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
January
23
ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ
Latest News
National
Punjab
ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ
January 23, 2023
editor
ਦਿੱਲੀ ਵਿਚ ਲਿਖੇ ਗਏ ਖਾਲਿਸਤਾਨੀ ਨਾਹਰਿਆ ਦੀ ਆੜ ਵਿਚ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ ਖੱਜਲ ਖੁਆਰ
ਨਵੀਂ ਦਿੱਲੀ 23 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਕਈ ਇਲਾਕਿਆ ਅੰਦਰ ਬੀਤੀ 19 ਜਨਵਰੀ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਿਖੇ ਗਏ ਸਨ ਜਿਸ ਦੀ ਆੜ ਵਿਚ ਪੁਲਿਸ ਵਲੋਂ ਸਿੱਖਾਂ ਨੂੰ ਥਾਣੇ ਅੰਦਰ ਸਦ ਕੇ ਪੁੱਛਗਿਛ ਕੀਤੀ ਜਾ ਰਹੀ ਹੈ । ਜਦੋ ਇਕ ਸਿੱਖ ਨੇ ਉਨ੍ਹਾਂ ਨੂੰ ਸੁਆਲ ਕੀਤਾ ਗਿਆ ਕਿ ਅਸੀ ਇਕ ਹੇਰਾਫੇਰੀ ਦੇ ਮਾਮਲੇ ਦੀ ਸ਼ਿਕਾਇਤ ਦੋ ਮਹੀਨੇ ਪਹਿਲਾਂ ਦਰਜ਼ ਕਰਵਾਈ ਸੀ ਤੇ ਇਕ ਬੀਤੇ ਸਾਲ ਫਰਵਰੀ ਦੀ ਵੀਂ ਹੈ ਓਸ ਤੇ ਅਜ ਤਕ ਕੋਈ ਕਾਰਵਾਈ ਨਹੀਂ ਹੋਈ ਹੈ ਜਦਕਿ ਚਾਰ ਦਿਨ ਪਹਿਲਾਂ ਦੀਵਾਰਾਂ ਤੇ ਸਲੋਗਨ ਲਿਖੇ ਜਾਣ ਨਾਲ ਪੁਲਿਸ ਇੰਨੀ ਜਲਦੀ ਹਰਕਤ ਵਿਚ ਕਿਉਂ.? ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿ ਇਹ ਸਾਨੂੰ ਸਿੱਖ ਹੋਣ ਦੇ ਨਾਹਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ।
ਪੁਲਿਸ ਵਲੋਂ ਦਸਿਆ ਗਿਆ ਕਿ ਸਾਨੂੰ ਨਾਹਰੇ ਲਿਖਣ ਵਾਲਿਆਂ ਦੀ ਭਾਲ ਵਿਚ ਰੁਟੀਨ ਕਾਰਵਾਈ ਤਾਂ ਕਰਣੀ ਪਵੇਗੀ । ਜਿਕਰਯੋਗ ਹੈ ਕਿ ਦਿੱਲੀ ਵਿਚ ਬੀਤੀ 19 ਜਨਵਰੀ ਨੂੰ ਕਿਸੇ ਵਲੋਂ ਵੱਖ ਵੱਖ ਇਲਾਕਿਆ ਅੰਦਰ ਦੀਵਾਰਾਂ ਤੇ ਖਾਲਿਸਤਾਨੀ ਸਲੋਗਨ ਲਿਖੇ ਗਏ ਸਨ ਜਿਸ ਦਾ ਪਤਾ ਲਗਣ ਤੇ ਪੁਲਿਸ ਵਲੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ ਤੇ ਪੁਲਿਸ ਪੀ ਆਰ ਓ ਵਲੋਂ ਵੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ, ਦੇ ਬਾਵਜੂਦ ਦੀਵਾਰਾਂ ਤੇ ਲਿਖਣ ਵਾਲਿਆਂ ਤਕ ਪਹੁੰਚਣ ਦੀ ਬਜਾਏ ਫੋਨ ਜਾ ਪੁਲਿਸ ਵਾਲਿਆਂ ਨੂੰ ਸਿੱਖਾਂ ਦੇ ਘਰ ਭੇਜ ਕੇ ਥਾਣੇ ਸੱਦਿਆ ਜਾ ਰਿਹਾ ਹੈ, ਜਿਸ ਨਾਲ ਮਾਮਲੇ ਨਾਲ ਕਿਸੇ ਕਿਸਮ ਦਾ ਸੰਬੰਧ ਨਾ ਹੋਣ ਕਰਕੇ ਵੀਂ ਸਿੱਖ ਖੱਜਲ ਖੁਆਰ ਹੋ ਰਹੇ ਹਨ ।
Post navigation
ਦਿੱਲੀ ਗੁਰਦੁਆਰਾ ਕਮੇਟੀ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਲਈ ਹਰਿਆਣਾ ਸਰਕਾਰ ਨੂੰ ਕੀਤੀ ਅਪੀਲ
ਜਲੰਧਰ ਐਮ.ਪੀ. ਦੀ ਆਉਣ ਵਾਲੀ ਜਿਮਨੀ ਚੋਣ ਲਈ ਸਮੁੱਚੇ ਪੰਜਾਬੀ ਅਤੇ ਸਿੱਖ ਕੌਮ ਸੁਹਿਰਦ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਕਰਨ ਸਹਿਯੋਗ: ਮਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us