ਹੁਣ ਇਸ ‘ਆਪ’ ਵਿਧਾਇਕ ਦੇ ਵਿਆਹ ਨੇ ਛੇੜੀ ਚਰਚਾ, 62 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

ਹੁਣ ਇਸ ‘ਆਪ’ ਵਿਧਾਇਕ ਦੇ ਵਿਆਹ ਨੇ ਛੇੜੀ ਚਰਚਾ, 62 ਸਾਲ ਦੀ ਉਮਰ ‘ਚ ਕਰਵਾਇਆ ਦੂਜਾ ਵਿਆਹ

 

ਫਿਰੋਜ਼ਪੁਰ (ਵੀਓਪੀ ਬਿਊਰੋ) ਫਿਰੋਜ਼ਪੁਰ ਜ਼ਿਲ੍ਹੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਦੂਜਾ ਵਿਆਹ ਕਰਵਾ ਲਿਆ ਹੈ। ਉਸ ਦਾ ਵਿਆਹ ਸੰਗਰੂਰ ਦੀ ਰਹਿਣ ਵਾਲੀ ਅਮਨਦੀਪ ਕੌਰ ਗੌਂਸਲ ਨਾਲ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ। ਵਿਧਾਇਕ ਭੁੱਲਰ ਦੀ ਪਹਿਲੀ ਪਤਨੀ ਕੁਲਰਾਜ ਕੌਰ ਦੀ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ।

ਰਣਬੀਰ ਸਿੰਘ ਭੁੱਲਰ ‘ਆਪ’ ਦੇ ਸੰਸਥਾਪਕ ਮੈਂਬਰ ਰਹਿ ਚੁੱਕੇ ਹਨ। 2016 ‘ਚ ‘ਆਪ’ ‘ਚ ਸ਼ਾਮਲ ਹੋਏ। 62 ਸਾਲਾ ਰਣਬੀਰ ਸਿੰਘ ਗ੍ਰੈਜੂਏਟ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਵਿਧਾਇਕ ਭੁੱਲਰ ਦੀ ਬੇਟੀ ਵਿਦੇਸ਼ ‘ਚ ਪੜ੍ਹਾਈ ਕਰ ਰਹੀ ਹੈ ਜਦਕਿ ਪੁੱਤਰ ਉੱਚ ਸਿੱਖਿਆ ਹਾਸਲ ਕਰ ਰਿਹਾ ਹੈ।

ਉਸ ਨੇ ਤਿੰਨ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਚੋਣ ਲੜੀ, ਪਰ ਤਿੰਨੋਂ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕੁਝ ਲੋਕ ਰਣਬੀਰ ਨੂੰ ਕਹਿੰਦੇ ਸਨ ਕਿ ਉਹ ਕਦੇ ਨਹੀਂ ਜਿੱਤ ਸਕਦਾ, ਪਰ ਕਿਸਮਤ ਨੇ ਉਸ ਦਾ ਇਸ ਤਰ੍ਹਾਂ ਸਾਥ ਦਿੱਤਾ ਕਿ ਰਣਬੀਰ ਨੇ ਫਿਰੋਜ਼ਪੁਰ ਸ਼ਹਿਰੀ ਦੀ ਚੋਣ ਸਿਆਸਤ ਦੇ ਵੱਡੇ-ਵੱਡਿਆਂ ਤੋਂ 19,569 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ।

error: Content is protected !!