ਗਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਘਰ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ

ਗਮ ‘ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਵਿਆਹ ਵਾਲੇ ਘਰ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ

 

 

ਝਾਰਖੰਡ (ਵੀਓਪੀ ਬਿਊਰੋ) ਸਥਾਨਕ ਸੂਬੇ ਵਿੱਚ ਉਸ ਸਮੇਂ ਖੁਸ਼ੀਆਂ ਧਰੀਆਂ-ਧਰਾਈਆਂ ਰਹੀ ਗਈਆਂ ਜਦ ਬਿਲਡਿੰਗ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਲੋਕਾਂ ਵਿੱਚੋਂ ਮਰਨ ਵਾਲਿਆਂ ਦੇ ਘਰ ਵਿਆਹ ਦਾ ਮਾਹੌਲ ਸੀ। ਉਕਤ ਘਟਨਾ ਧਨਬਾਦ ਦੇ ਆਸ਼ੀਰਵਾਦ ਟਾਵਰ ‘ਚ ਅੱਗ ਲੱਗਣ ਕਾਰਨ ਵਾਪਰੀ। ਅਪਾਰਟਮੈਂਟ ਦੀ ਦੂਜੀ ਮੰਜ਼ਿਲ ਤੋਂ ਸ਼ੁਰੂ ਹੋਈ ਅੱਗ ਪੰਜਵੀਂ ਮੰਜ਼ਿਲ ਤੱਕ ਫੈਲ ਗਈ।

ਇਸ ਅੱਗ ‘ਚ ਲਾੜੀ ਦੀ ਮਾਂ-ਭਰਾ, ਦਾਦਾ-ਦਾਦੀ ਸਮੇਤ 14 ਲੋਕਾਂ ਦੀ ਮੌਤ ਹੋ ਗਈ ਸੀ। ਇਸ ਭਿਆਨਕ ਹਾਦਸੇ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਸਥਿਤ ਵਿਆਹ ਹਾਲ ‘ਚ ਸੰਨਾਟਾ ਛਾ ਗਿਆ।

error: Content is protected !!