ਚੰਡੀਗੜ੍ਹ- ਭਗਵੰਤ ਮਾਨ ਸਰਕਾਰ ਨੇ ਜਨਤਾ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕੀਤੀ ਹੈ । ਪੰਜਾਬ ਦੇ ਸਰਕਾਰੀ ਸਕੂਲਾਂ ਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਤੇ ਅਧਿਆਪਕਾਂ ਨੂੰ ਬਹਿਤਰ ਸਿਖਲਾਈ ਦੇਨ ਲਈ ਸਰਕਾਰ ਨੇ ਅਧਿਆਪਕਾਂ ਨੂੰ ਵਿਦੇਸ਼ ਭੇਜਨ ਦਾ ਐਲਾਨ ਕੀਤਾ ਹੈ ।ਪੰਜਾਬ ਦੇ 36 ਸਰਕਾਰੀ ਅਧਿਆਪਕ ਹੁਣ ਸਿੰਗਾਪੁਰ ਜਾ ਰਹੇ ਹਨ ।
ਅਸੀਂ ਅਕਸਰ ਅਖਬਾਰਾਂ ਚ ਪੜਦੇ ਰਹੇ ਹਾਂ ਕੀ ਸਰਕਾਰ ਦੇ ਮੰਤਰੀ ਜਾਂ ਮੁੱਖ ਮੰਤਰੀ ਆਪ ਫਲਾਨੀ ਸਿਖਲਾਈ ਲੈਨ ਲਈ ਵਿਦੇਸ਼ ਜਾ ਰਹੇ ਹਨ। ਉਹ ਉੱਥੇ ਰਹਿ ਕੇ ਵਿਦੇਸ਼ ਚ ਵਰਤੀ ਜਾ ਰਹੀ ਤਕਨੀਕ ਨੂੰ ਵੇਖ ਕੇ ਪੰਜਾਬ ਚ ਲਾਗੂ ਕਰਣਗੇ । ਪੰਜਾਬ ਦੀ ਸਿਆਸਤ ਚ ਬਦਲਾਅ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਇਸੇ ਰਿਵਾਜ਼ ਨੂੰ ਬਦਲਨ ਜਾ ਰਹੀ ਹੈ । ਇਸ ਵਾਰ ਪੰਜਾਬ ਤੋਂ ਮੰਤਰੀਆਂ ਦਾ ਨਹੀਂ ਬਲਕਿ ਸਰਕਾਰੀ ਅਧਿਆਪਕਾਂ ਦਾ ਵਫਦ ਸਿੰਗਾਪੁਰ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ ।ਮੁੱਖ ਮੰਤਰੀ ਮੁਤਾਬਿਕ ਪੰਜਾਬ ਸਰਕਾਰ ਦੇ ਨਵੇਂ ਉਪਰਾਲੇ ‘ਸਕੂਲ ਆਫ ਐਮੀਨੈਂਸ’ ਦੌਰਾਨ ਇਹ ਯਾਤਰਾ ਕਰਵਾਈ ਜਾ ਰਹੀ ਹੈ ।
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਚੋਣਾਂ ਦੌਰਾਨ ਕੀਤੀ ਸਿੱਖਿਆ ਗਾਰੰਟੀ ਨੂੰ ਉਹ ਪੂਰਾ ਕਰਨ ਜਾ ਰਹੇ ਹਨ ।ਪੰਜਾਬ ਤੋਂ 36 ਸਰਕਾਰੀ ਅਧਿਆਪਕਾਂ ਦਾ ਇਕ ਵਫਦ 4 ਫਰਵਰੀ ਨੂੰ ਜਹਾਜ ਦੇ ਝੂਟੇ ਲੈ ਸਿੰਗਾਪੁਰ ਜਾ ਰਿਹਾ ਹੈ । ਜਿੱਥੇ ਉਹ ਪ੍ਰੌਫੈਸ਼ਨਲ ਟੀਚਰ ਟ੍ਰੇਨਿੰਗ ਪ੍ਰੌਗਰਾਮ ਤਹਿਤ ਇਕ ਖਾਸ ਸੈਮੀਨਾਰ ਚ ਹਿੱਸਾ ਲੈਣਗੇ ।ਇਹ ਸੈਮੀਨਾਰ 6 ਤੋਂ 10 ਫਰਵਰੀ ਤੱਕ ਚੱਲੇਗਾ । 11 ਫਰਵਰੀ ਨੂੰ ਸਾਰੇ ਅਧਿਆਪਕ ਭਾਰਤ ਪਰਤ ਆਉਣਗੇ ।
