Skip to content
Saturday, May 16, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
February
2
ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਹੀ ਮੌਤ, ਪੁੱਤ ਲੜ ਰਹੇ ਜ਼ਿੰਦਗੀ-ਮੌਤ ਦੀ ਜੰਗ
Latest News
Punjab
ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਹੀ ਮੌਤ, ਪੁੱਤ ਲੜ ਰਹੇ ਜ਼ਿੰਦਗੀ-ਮੌਤ ਦੀ ਜੰਗ
February 2, 2023
Voice of Punjab
ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਟਰੱਕ ਨੇ ਮਾਰੀ ਟੱਕਰ, ਮਾਂ ਦੀ ਮੌਕੇ ‘ਤੇ ਹੀ ਮੌਤ, ਪੁੱਤ ਲੜ ਰਹੇ ਜ਼ਿੰਦਗੀ-ਮੌਤ ਦੀ ਜੰਗ
ਫਿਰੋਜ਼ਪੁਰ (ਵੀਓਪੀ ਬਿਊਰੋ) ਸੜਕ ਹਾਦਸੇ ਵਿੱਚ ਨਿੱਤ ਕਈ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ। ਪਰ ਫਿਰ ਵੀ ਭਾਰਤ ਵਿੱਚ ਇਸ ਸਮੱਸਿਆ ਨੂੰ ਰੋਕਣ ਲਈ ਕੋਈ ਖਾਸ ਕੋਸ਼ਿਸ਼ ਨਹੀ ਹੋ ਰਹੀ। ਚਾਹੇ ਛੇ ਮਾਰਗੀ ਰੋਡ ਹੀ ਹੋਵੇ ਪਰ ਸੜਕ ਹਾਦਸੇ ਨਹੀਂ ਰੁੱਕ ਰਹੇ। ਇਸ ਦਾ ਵੱਡਾ ਕਾਰਨ ਸਾਡੇ ਦੇਸ਼ ਵਿਚ ਟਰੈਫਿਕ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਹੀਂ ਹੋ ਰਹੀ ਅਤੇ ਜ਼ਿਆਦਾਤਰ ਲੋਕ ਟਰੈਫਿਕ ਨਿਯਮਾਂ ਤੋਂ ਸਹੀ ਤਰੀਕੇ ਨਾਲ ਜਾਣੂ ਹੀ ਨਹੀਂ ਹਨ।
ਨਜਦੀਕੀ ਪਿੰਡ ਯਾਰੇ ਸ਼ਾਹ ਵਾਲਾ ਕੋਲ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਮਾਂ ਦੀ ਮੌਤ ਅਤੇ ਪੁੱਤਰ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਗਤਾਰ ਸਿੰਘ ਪੁੱਤਰ ਜਾਨੂੰ ਵਾਸੀ ਫਰੀਦੇਵਾਲਾ ਨੇ ਦੱਸਿਆ ਕਿ ਉਸ ਦੀ ਪਤਨੀ ਦਰਸ਼ੋ (55 ਸਾਲ) ਤੇ ਵੱਡਾ ਲੜਕਾ ਸੁੱਖਾ ਜੋ ਮਿਤੀ 1 ਫਰਵਰੀ 2023 ਨੂੰ ਕਰੀਬ ਡੇਢ ਵਜੇ ਦੁਪਹਿਰ ਨੂੰ ਮੋਟਰਸਾਈਕਲ ਸਪਲੈਂਡਰ ਨੰਬਰ ਪੀਬੀ 47 ਬੀ 3042 ’ਤੇ ਸਵਾਰ ਹੋ ਕੇ ਤਨਖਾਹ ਲੈਣ ਲਈ ਬੈਂਕ ਜਾ ਰਹੇ ਸੀ। ਜਦ ਉਹ ਬੱਸ ਅੱਡਾ ਸ਼ੇਰ ਖਾਂ ਤੋਂ ਥੋੜਾ ਅੱਗੇ ਪਿੰਡ ਯਾਰੇ ਸ਼ਾਹ ਵਾਲਾ ਰੋਡ ਪਾਸ ਪੁੱਜੇ ਤਾਂ ਦੋਸ਼ੀ ਸੁਭਾਸ਼ ਚੰਦਰ ਸ਼ਰਮਾ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਚੱਕੀ ਕਲਾਨੋਰ ਜ਼ਿਲ੍ਹਾ ਗੁਰਦਾਸਪੁਰ ਜੋ ਤੇਜ਼ ਰਫਤਾਰ ਤੇ ਲਾਪ੍ਰਵਾਹੀ ਨਾਲ ਟਰੱਕ ਚਲਾ ਰਿਹਾ ਸੀ ਨੇ ਉਸ ਦੇ ਲੜਕੇ ਸੁੱਖਾ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਉਸ ਦੀ ਪਤਨੀ ਦਰਸ਼ੋ ਦੀ ਮੌਕੇ ’ਤੇ ਮੌਤ ਹੋ ਗਈ ਤੇ ਲੜਕੇ ਸੁੱਖਾ ਸਿੰਘ ਦੇ ਸੱਟਾਂ ਲੱਗੀਆਂ । ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Post navigation
ਜਲੰਧਰ ਦੇ ਪੁਲਿਸ ਕਮਿਸ਼ਨਰ ਖਿਲਾਫ਼ ਸ਼ੁਰੂ ਹੋਈ CBI ਜਾਂਚ, ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਸ਼ੁਰੂ
ਨਸ਼ੇ ਨੇ ਖੋਹ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਮੁੱਛ-ਫੁੱਟ ਗੱਭਰੂ ਦੀ ਲਾਸ਼ ਦੇਖ ਮਾਪਿਆਂ ਦਾ ਬੁਰਾ ਹਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us