ਸਾਬਕਾ ਡੀਜੀਪੀ ਤੇ ਪੁੱਤ ਨੇ ਡੀਐੱਸਪੀ ਨੂੰ ਦਿੱਤੀ ਧਮਕੀ, ਡੀਐੱਸਪੀ ਕਹਿੰਦਾ- ਮੈਨੂੰ ਇਨ੍ਹਾਂ ਨੇ ਝੂਠਾ ਕੇਸ ਪੁਆ ਕੇ ਅੰਦਰ ਕਰ ਦੇਣੇ

ਸਾਬਕਾ ਡੀਜੀਪੀ ਤੇ ਪੁੱਤ ਨੇ ਡੀਐੱਸਪੀ ਨੂੰ ਦਿੱਤੀ ਧਮਕੀ, ਡੀਐੱਸਪੀ ਕਹਿੰਦਾ- ਮੈਨੂੰ ਇਨ੍ਹਾਂ ਨੇ ਝੂਠਾ ਕੇਸ ਪੁਆ ਕੇ ਅੰਦਰ ਕਰ ਦੇਣੇ

ਵੀਓਪੀ ਬਿਊਰੋ- ਪੰਜਾਬ ਪੁਲਿਸ ਦੇ ਕਾਰਨਾਮੇ ਤਾਂ ਤੁਸੀ ਕਈ ਸੁਣੇ ਹੁਣੇ ਨੇ ਹੁਣ ਇਕ ਕਾਰਨਾਮਾ ਹੋਰ ਸੁਣ ਲਓ, ਜਿਸ ਵਿੱਚ ਇਕ ਡੀਐੱਸਪੀ ਨੇ ਸਾਬਕਾ ਡੀਜੀਪੀ ਤੇ ਉਸ ਦੇ ਪੁੱਤਰ ਖਿਲਾਫ਼ ਧਮਕੀਆਂ ਦੇਣ ਅਤੇ ਝੂਠੇ ਕੇਸ ‘ਚ ਜੇਲ੍ਹ ਅੰਦਰ ਸੁੱਟਣ ਦੇ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ। ਪੰਜਾਬ ਦੇ ਮੁੱਲਾਂਪੁਰ ਦੀ ਬੁੜੈਲ ਜੇਲ੍ਹ ਦੇ ਡੀਐੱਸਪੀ (ਡਿਪਟੀ ਜੇਲ੍ਹ ਸੁਪਰਡੈਂਟ) ਪ੍ਰਵੀਨ ਕੁਮਾਰ ਨੇ ਇਹ ਸ਼ਿਕਾਇਤ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਰੋਹਿਤ ਚੌਧਰੀ ਅਤੇ ਉਨ੍ਹਾਂ ਦੇ ਪੁੱਤਰ ਈਸ਼ਾਨ ਚੌਧਰੀ ਖ਼ਿਲਾਫ਼ ਮੁਹਾਲੀ ਦੇ ਐਸਐਸਪੀ ਅਤੇ ਡੀਜੀਪੀ ਨੂੰ ਦਿੱਤੀ ਹੈ।

ਜਾਣਕਾਰੀ ਮੁਤਾਬਕ ਇਹ ਸਾਰਾ ਮਾਮਲਾ ਇਕ ਪਲਾਟ ਦੇ ਨਾਲ ਸਬੰਧਤ ਹੈ।ਜਾਇਦਾਦ ਦੇ ਝਗੜੇ ਦੇ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਦੋਵਾਂ ਧਿਰਾਂ ਤੋਂ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਸ ਨੇ ਮਈ 2021 ਵਿੱਚ ਸਾਬਕਾ ਡੀਜੀਪੀ ਦੇ ਪੁੱਤਰ ਤੋਂ ਗ੍ਰੇਟਰ ਪੰਜਾਬ ਆਫੀਸਰਜ਼ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ ਵਿੱਚ 1.55 ਕਰੋੜ ਰੁਪਏ ਵਿੱਚ ਪਲਾਟ ਖਰੀਦਿਆ ਸੀ। ਇਸ ਵਿੱਚ ਪਲਾਟ ਦੀ ਮਾਲਕੀ ਅਤੇ ਸੁਸਾਇਟੀ ਦੀ ਮੈਂਬਰਸ਼ਿਪ ਵੀ ਸ਼ਾਮਲ ਸੀ। ਇਸ ਦੇ ਲਈ ਉਸ ਨੇ ਸਮੇਂ-ਸਮੇਂ ‘ਤੇ ਈਸ਼ਾਨ ਦੇ ਖਾਤੇ ‘ਚ ਪੈਸੇ ਜਮ੍ਹਾ ਕਰਵਾ ਕੇ ਪੂਰਾ ਭੁਗਤਾਨ ਕੀਤਾ ਸੀ।

ਉਸ ਨੇ ਪਲਾਟ ਲਈ ਬੈਂਕ ਤੋਂ 90 ਲੱਖ ਰੁਪਏ ਦਾ ਕਰਜ਼ਾ ਵੀ ਲਿਆ ਸੀ। ਉਹ 3 ਫਰਵਰੀ ਨੂੰ ਕੁਝ ਸਾਥੀਆਂ ਸਮੇਤ ਪਲਾਟ ‘ਤੇ ਗਿਆ ਸੀ ਅਤੇ ਚਾਰਦੀਵਾਰੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਇਸ ਦੌਰਾਨ ਸਾਬਕਾ ਡੀਜੀਪੀ ਦੋ ਪੁਲੀਸ ਮੁਲਾਜ਼ਮਾਂ ਨਾਲ ਜ਼ਬਰਦਸਤੀ ਪਲਾਟ ਵਿੱਚ ਦਾਖ਼ਲ ਹੋ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਰੋਹਿਤ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਡੀਐਸਪੀ ਪ੍ਰਵੀਨ ਕੁਮਾਰ ਨਾਲ ਇਸ ਪਲਾਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਮਾਮਲੇ ਵਿੱਚ ਡੀਐਸਪੀ ਤਰਫ਼ੋਂ ਉਨ੍ਹਾਂ ਦੇ ਪੁੱਤਰ ਨੂੰ ਅਦਾਇਗੀ ਕੀਤੀ ਗਈ ਹੈ। ਉਹ ਇਸ ਵਿਵਾਦ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਇਸ ਨਾਲ ਚੱਲ ਰਹੇ ਅਦਾਲਤੀ ਕੇਸ ‘ਤੇ ਅਸਰ ਪੈ ਸਕਦਾ ਹੈ। ਅਦਾਲਤ ਦਾ ਫੈਸਲਾ ਉਨ੍ਹਾਂ ਨੂੰ ਸਵੀਕਾਰ ਹੋਵੇਗਾ। ਡੀਐਸਪੀ (ਜੇਲ੍ਹਾਂ) ਪ੍ਰਵੀਨ ਕੁਮਾਰ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਗਈ। ਚੰਡੀਗੜ੍ਹ ਜੇਲ੍ਹ ਦੇ ਸਟਾਫ਼ ਅਤੇ ਵਾਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ ਸੀ ਅਤੇ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਸੀ। ਉਨ੍ਹਾਂ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ।
ਅਸੀਂ ਸਾਰੇ ਮਾਮਲੇ ਸੰਬੰਧੀ ਡਾਕਟਰ. ਸੰਦੀਪ ਗਰਗ, ਐਸ.ਐਸ.ਪੀ, ਮੋਹਾਲੀ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ ਮੇਰੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ। ਜੇਕਰ ਅਜਿਹਾ ਕੋਈ ਮਾਮਲਾ ਹੈ ਤਾਂ ਸ਼ਿਕਾਇਤ ਮਿਲਦੇ ਹੀ ਇਸ ਦੀ ਡੂੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

error: Content is protected !!