ਭਾਈ ਅੰਮ੍ਰਿਤਪਾਲ ਸਿੰਘ ਵਲੋਂ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਪੰਥਕ ਕਾਰਜਾਂ ਦੀ ਭਰਪੂਰ ਸ਼ਲਾਘਾ: ਸਿੱਖ ਫੈਡਰੇਸ਼ਨ ਯੂਕੇ

ਭਾਈ ਅੰਮ੍ਰਿਤਪਾਲ ਸਿੰਘ ਵਲੋਂ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਪੰਥਕ ਕਾਰਜਾਂ ਦੀ ਭਰਪੂਰ ਸ਼ਲਾਘਾ: ਸਿੱਖ ਫੈਡਰੇਸ਼ਨ ਯੂਕੇ

ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਫੈਡਰੇਸ਼ਨ ਯੂਕੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਦੇ ਕੀਤੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ । ਮੀਡੀਆ ਨੂੰ ਜਾਰੀ ਕੀਤੇ ਬਿਆਨ ਮੁਤਾਬਿਕ ਬੀਤੇ ਸਮੇ ਚ ਪੰਜਾਬ ਦਾ ਮਾਹੌਲ ਜੋ ਕਿ ਬਾਦਲਾਂ ਤੇ ਕੈਪਟਨ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਾਰਨ ਖਰਾਬ ਹੋ ਚੁੱਕਾ ਸੀ ਤੇ ਇਸ ਸਮੇਂ ਸਿੱਖ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਦੀ ਵਾਗਡੋਰ ਸੰਭਾਲ਼ੀ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਬਣੇ । ਵਾਰਿਸ ਪੰਜਾਬ ਦੇ ਮੁਖੀ ਬਣਨ ਤੋਂ ਤੁਰੰਤ ਹੀ ਬਾਦ ਉਹਨਾਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਤੇ ਨਸ਼ੇ ਵਿੱਚ ਗ਼ਲਤਾਨ ਨੌਜਵਾਨੀ ਨੂੰ ਗੁਰੂ ਦੇ ਲੜ ਲਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ।

ਉਨ੍ਹਾਂ ਕਿਹਾ ਕਿ ਅਜਨਾਲਾ ਥਾਣੇ ਚ ਗ੍ਰਿਫ਼ਤਾਰ ਕੀਤੇ ਸਿੰਘ ਨੂੰ ਛੁਡਾਉਣਾ ਬਹੁਤ ਵੱਡੀ ਪ੍ਰਾਪਤੀ ਹੈ । ਇਸ ਨਾਲ ਪੰਥ ਦੀ ਚੜ੍ਹਦੀ ਕਲਾ ਹੋਈ ਹੈ। ਆਉਣ ਵਾਲੇ ਸਮੇਂ ਵਿੱਚ ਬਾਕੀ ਦੇ ਬੰਦੀ ਸਿੰਘਾ ਦੀ ਰਿਹਾਈ ਲਈ ਪੂਰੇ ਸਿੱਖ ਪੰਥ ਨੂੰ ਇੱਕ ਜੁਟ ਹੋ ਕੇ ਯਤਨਸ਼ੀਲ ਹੋਣਾ ਪਵੇਗਾ । ਪੰਥ ਦੋਖੀਆਂ ਤੋਂ ਹਮੇਸ਼ਾ ਸੁਚੇਤ ਰਹਿਣ ਦੀ ਜ਼ਰੂਰਤ ਹੈ ਜੋ ਕਿ ਸਿੱਖ ਪੰਥ ਵਿੱਚ ਭਰਾ ਮਾਰੂ ਜੰਗ ਕਰਵਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੰਦੇ ।

ਭਾਈ ਅਮਰੀਕ ਸਿੰਘ ਚੇਅਰਮੈਨ ਸਿੱਖ ਫੈਡਰੇਸ਼ਨ ਯੂਕੇ ਨੇ ਕਿਹਾ ਕਿ ਅਸੀਂ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸਿੱਖ ਪੰਥ ਲਈ ਕੀਤੇ ਜਾ ਰਹੇ ਕੰਮਾਂ ਦੀ ਡੱਟ ਕੇ ਹਮਾਇਤ ਕਰਦੇ ਹਾਂ ਉੱਥੇ ਅਸੀਂ ਮੌਕੇ ਤੇ ਡਿਊਟੀ ਕਰ ਕਹੇ ਪੁਲਿਸ ਮੁਲਾਜ਼ਮਾਂ ਦਾ ਵੀ ਧੰਨਵਾਦ ਕਰਦੇ ਹਾਂ ਜ਼ਿਹਨਾਂ ਨੇ ਬਹੁਤ ਸੰਜਮ ਨਾਲ ਇਸ ਮਸਲੇ ਦਾ ਹੱਲ ਕੀਤਾ ।

error: Content is protected !!