ਇੰਗਲੈਂਡ ਜਾ ਕੇ ਰਾਹੁਲ ਨੇ ਭੰਡਿਆ ਮੋਦੀ ਸਰਕਾਰ ਨੂੰ; ਕਿਹਾ- ਭਾਰਤ ‘ਚ ਲੋਕਤੰਤਰ ਹੋਇਆ ਖਤਮ, ਮੇਰੀ ਵੀ ਹੋ ਰਹੀ ਜਾਸੂਸੀ, ਭਾਜਪਾ ਕਹਿੰਦੀ ਭਾਰਤ ਨੂੰ ਬਦਨਾਮ ਨਾ ਕਰੋ

ਇੰਗਲੈਂਡ ਜਾ ਕੇ ਰਾਹੁਲ ਨੇ ਭੰਡਿਆ ਮੋਦੀ ਸਰਕਾਰ ਨੂੰ; ਕਿਹਾ- ਭਾਰਤ ‘ਚ ਲੋਕਤੰਤਰ ਹੋਇਆ ਖਤਮ, ਮੇਰੀ ਵੀ ਹੋ ਰਹੀ ਜਾਸੂਸੀ, ਭਾਜਪਾ ਕਹਿੰਦੀ ਭਾਰਤ ਨੂੰ ਬਦਨਾਮ ਨਾ ਕਰੋ

ਨਵੀਂ ਦਿੱਲੀ (ਵੀਓਪੀ ਬਿਊਰੋ) ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਯੂਕੇ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਭਾਸ਼ਣ ਦਿੱਤਾ। ਮੰਗਲਵਾਰ ਨੂੰ ਰਾਹੁਲ ਨੇ ਭਾਰਤ ਵਿੱਚ ਵਿਰੋਧੀ ਪਾਰਟੀਆਂ, ਨੇਤਾਵਾਂ ਅਤੇ ਲੋਕਤਾਂਤਰਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਰਾਹੁਲ ਗਾਂਧੀ ਨੇ ਇਸ ਮੌਕੇ ਕਿਹਾ ਕਿ ਭਾਰਤ ਜੋ ਕਿ ਲੋਕਤੰਤਰ ਲਈ ਜਾਣਿਆ ਜਾਂਦਾ ਹੈ, ਇਸ ਸਮੇਂ ਲੋਕਤੰਤਰ ਤੋਂ ਸੱਖਣਾ ਹੁੰਦਾ ਦਾ ਰਿਹਾ ਹੈ। ਨਰਿੰਦਰ ਮੋਦੀ ਦਾ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਭਾਰਤ ਵਿਚੋਂ ਲੋਕਤੰਤਰ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਹੈ।

ਰਾਹੁਲ ਨੇ ਕਿਹਾ, “ਮੇਰਾ ਫ਼ੋਨ ਖੋਹ ਲਿਆ ਗਿਆ ਹੈ। ਵਿਰੋਧੀ ਧਿਰ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਭਾਰਤ ਵਿੱਚ ਇੱਕ ਵਿਰੋਧੀ ਧਿਰ ਦੇ ਨੇਤਾ ਵਜੋਂ, ਇਹ ਇੱਕ ਅਜਿਹਾ ਦਬਾਅ ਹੈ ਜਿਸ ਦਾ ਲਗਾਤਾਰ ਸਾਹਮਣਾ ਕਰਨਾ ਪੈਂਦਾ ਹੈ।” ਰਾਹੁਲ ਦੇ ਭਾਸ਼ਣ ਦਾ ਵੀਡੀਓ ਸੈਮ ਪਿਤਰੋਦਾ ਨੇ ਸ਼ੇਅਰ ਕੀਤਾ ਹੈ। ਰਾਹੁਲ ਦੇ ਇਸ ਬਿਆਨ ‘ਤੇ ਭਾਜਪਾ ਨੇ ਇਤਰਾਜ਼ ਜਤਾਇਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ- ‘ਰਾਹੁਲ ਵਿਦੇਸ਼ੀ ਧਰਤੀ ‘ਤੇ ਭਾਰਤ ਨੂੰ ਬਦਨਾਮ ਕਰ ਰਹੇ ਹਨ।

ਰਾਹੁਲ ਨੇ ਕਿਹਾ, “ਪੈਗਾਸਸ ਵੱਡੇ ਪੈਮਾਨੇ ‘ਤੇ ਸਿਆਸੀ ਨੇਤਾਵਾਂ ਦੇ ਫੋਨ ‘ਚ ਹੈ। ਮੇਰੇ ਫੋਨ ‘ਚ ਵੀ ਪੈਗਾਸਸ ਸੀ। ਖੁਫੀਆ ਅਧਿਕਾਰੀਆਂ ਨੇ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਜੋ ਵੀ ਫੋਨ ‘ਤੇ ਕਹੋ, ਬਹੁਤ ਧਿਆਨ ਰੱਖੋ, ਕਿਉਂਕਿ ਅਸੀਂ ਇਸ ਨੂੰ ਰਿਕਾਰਡ ਕਰ ਰਹੇ ਹਾਂ।” ਇਹ ਇੱਕ ਦਬਾਅ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ।

error: Content is protected !!