ਇੱਕ ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਹੋਵੇਗਾ ਇਸ ਵਾਰ ਬਜਟ, ਔਰਤਾਂ ਨੂੰ ਹਜ਼ਾਰ ਰੁਪਏ ਲਈ ਕਰਨਾ ਪੈ ਸਕਦੈ ਹੋਰ ਇੰਤਜ਼ਾਰ, ਤਿੰਨ ਲੱਖ ਕਰੋੜ ਰੁਪਏ ਦਾ ਪਹਿਲਾਂ ਹੀ ਕਰਜ਼

ਇੱਕ ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਹੋਵੇਗਾ ਇਸ ਵਾਰ ਬਜਟ, ਔਰਤਾਂ ਨੂੰ ਹਜ਼ਾਰ ਰੁਪਏ ਲਈ ਕਰਨਾ ਪੈ ਸਕਦੈ ਹੋਰ ਇੰਤਜ਼ਾਰ, ਤਿੰਨ ਲੱਖ ਕਰੋੜ ਰੁਪਏ ਦਾ ਪਹਿਲਾਂ ਹੀ ਕਰਜ਼

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ‘ਚ ‘ਆਪ’ ਸਰਕਾਰ ਦਾ ਦੂਜਾ ਬਜਟ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ। ਇਸ ਨਵੇਂ ਬਜਟ ਵਿੱਚ ਸਭ ਤੋਂ ਵੱਡੀ ਉਮੀਦ ਸੂਬੇ ਦੀ ਅੱਧੀ ਆਬਾਦੀ ਨੂੰ ਹੈ, ਜੋ ਹਰ ਮਹੀਨੇ 1000 ਰੁਪਏ ਦੀ ਗਰੰਟੀ ਦੀ ਪੂਰਤੀ ਦੀ ਉਡੀਕ ਕਰ ਰਹੇ ਹਨ। ਪਰ ਇਸ ਵਾਰ ਵੀ ਔਰਤਾਂ ਨੂੰ ਇਹ ਵਾਅਦਾ ਪੂਰਾ ਹੋਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਹੋਰ ਵੀ ਕਈ ਸਪਨੇ ਦਿਖਾਏ ਹਨ।


ਇਸ ਵਾਰ ਸਿੱਖਿਆ ਲਈ ਬਜਟ ਵਿੱਚ ਇਨ੍ਹਾਂ ਗੱਲਾਂ’ਤੇ ਜੋਰ ਦਿੱਤਾ ਹੈ, ਜਿਵੇ ਕਿ-ਸਿੱਖਿਆ ਖੇਤਰ ਲਈ ਸਕੂਲਾਂ ਅਤੇ ਉਚੇਰੀ ਸਿੱਖਿਆ ਲਈ ਯੋਗ ਪ੍ਰਬੰਧ ਕੀਤੇ ਜਾਣਗੇ। ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਕੀਤਾ।ਅਧਿਆਪਕਾਂ ਦੇ ਹੁਨਰ ਨੂੰ ਸੁਧਾਰਨ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਅਧਿਆਪਕ ਹੀ ਪੜ੍ਹਾਉਣਗੇ, ਅਸਟੇਟ ਮੈਨੇਜਰ ਸਕੂਲਾਂ ਨਾਲ ਸਬੰਧਤ ਸਾਰਾ ਕੰਮ ਦੇਖੇਗਾ। ਸਕੂਲ ਆਫ ਐਮੀਨੈਂਸ ਲਈ 200 ਕਰੋੜ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਸੀ।


ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਲਈ 78 ਕਰੋੜ ਰੁਪਏ ਰੱਖੇ ਗਏ ਹਨ। ਉੱਚ ਸਿੱਖਿਆ ਲਈ ਰੁਜ਼ਗਾਰ ਅਤੇ ਕੋਚਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਕਾਲਜ ਲਈ 68 ਕਰੋੜ ਦਾ ਬਜਟ ਰੱਖਿਆ ਗਿਆ ਸੀ।

ਹਰਪਾਲ ਚੀਮਾ ਨੇ ਵਿੱਤੀ ਸਾਲ 2023-24 ਲਈ ਪੂੰਜੀਗਤ ਖਰਚਿਆਂ ਲਈ 11 ਹਜ਼ਾਰ 782 ਕਰੋੜ ਰੁਪਏ ਦਾ ਐਲਾਨ ਕੀਤਾ। ਇਹ ਪਿਛਲੇ ਬਜਟ ਨਾਲੋਂ 22 ਫੀਸਦੀ ਵੱਧ ਹੈ। ਇਸ ਦੌਰਾਨ ਸਰਕਾਰ ਨੇ ਪਰਾਲੀ ਦੇ ਪ੍ਰਬੰਧਨ ਲਈ 350 ਕਰੋੜ ਰੁਪਏ ਰੱਖੇ ਹਨ। ਵਿੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਸਰਕਾਰ ਫਸਲ ਬੀਮਾ ਸ਼ੁਰੂ ਕਰੇਗੀ।

ਪੰਜਾਬ ਸਰਕਾਰ ਕੁੱਲ ਇੱਕ ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕਰ ਰਹੀ ਹੈ। ਇਹ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ। ਹਰਪਾਲ ਚੀਮਾ ਨੇ ਕਿਹਾ ਕਿ ਇਸ ਵਾਰ ਦਾ ਬਜਟ ਸਾਰੇ ਵਰਗਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸਰਕਾਰ ਸਾਰੇ ਵਾਅਦੇ ਅਤੇ ਗਾਰੰਟੀ ਪੂਰੇ ਕਰੇਗੀ।

ਵਿੱਤ ਮੰਤਰੀ ਹਰਪਾਲ ਚੀਮਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੂਬੇ ਦੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਲੋਕਾਂ ‘ਤੇ ਬਿਨਾਂ ਕੋਈ ਨਵਾਂ ਬੋਝ ਪਾਏ ਵਿਕਾਸ ਸਕੀਮਾਂ ਲਈ ਫੰਡਾਂ ਦਾ ਪ੍ਰਬੰਧ ਕਰਨਾ ਹੋਵੇਗਾ।

error: Content is protected !!